ਨੌਜਵਾਨ ਨੂੰ ਝੂਠੀ ਅਫ਼ਵਾਹ ਫੈਲਾਉਣੀ ਪਈ ਮਹਿੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੂੰ ਲੈ ਕਿ ਜਿੱਥੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ

Coronavirus

ਸੰਦੌੜ : ਕਰੋਨਾ ਵਾਇਰਸ ਨੂੰ ਲੈ ਕਿ ਜਿੱਥੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਅਜਿਹੇ ਵੀ ਹਨ ਜੋ ਇਸ ਪ੍ਰਤੀ ਅਫਵਾਹਾਂ ਫੈਲਾ ਰਰੇ ਹਨ। ਇਸ ਤਰ੍ਹਾਂ ਦਾ ਇਕ ਤਾਜਾ ਮਾਮਲਾ ਮਾਣਕੀ ਪਿੰਡ ਵਿਚ ਦੇਖਣ ਨੂੰ ਮਿਲਿਆ ਜਿੱਥੇ ਦੇ ਇਕ ਨੌਜਵਾਨ ਨੇ ਆਪਣੇ ਆਪ ਨੂੰ ਕਰੋਨਾ ਵਾਇਰਸ ਦਾ ਮਰੀਜ਼ ਦੱਸਦਿਆਂ  ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਪੋਸਟ ਕਰ ਦਿੱਤਾ ।

ਇਸ ਵੀਡੀਓ ਤੋਂ ਬਾਅਦ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ । ਉਧਰ ਜਦੋਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਪਤਾ ਲੱਗਾ ਤਾਂ ਉਹ ਨਾਲ ਹੀ ਹਰਕਤ ਵਿਚ ਆ ਗਿਆ । ਮੁਢਲੇ ਸਿਹਤ ਕੇਂਦਰ ਫਤਿਹਗੜ੍ਹ-ਪੰਜਗਰਾਈਆਂ ਦੇ ਐੱਸ.ਐੱਮ.ਓ ਡਾ. ਅਮਰਜੀਤ ਕੌਰ ਦੇ ਵੱਲੋਂ ਸਿਹਤ ਵਿਭਾਗ ਦੀ ਟੀਮ ਨੂੰ ਮਾਣਕੀ ਪਿੰਡ ਲਈ ਰਵਾਨਾ ਕਰ ਦਿੱਤਾ ।

ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੌਜਵਾਨ ਵਿਚ ਕਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਇਸ ਬਾਰੇ ਜਦੋਂ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਨੌਜਵਾਨ ਨੇ ਜਾਣ-ਬੁੱਝ ਕੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾਂ ਸੰਦੋੜ ਦੇ ਮੁੱਖੀ ਕੁਲਵੰਤ ਸਿੰਘ ਨੇ ਮੌਕੇ ਤੇ ਪੁੱਜ ਕੇ ਜਦੋਂ ਇਸ ਮਾਮਲੇ ਬਾਰੇ ਨੋਜਵਾਨ ਤੋਂ ਪੁੱਛਿਆ ਤਾਂ ਉਸ ਨੇ ਪਿੰਡ ਦੇ ਕਈ ਬੰਦਿਆਂ ਵਿਚ ਮੰਨਿਆ ਕਿ ਉਸ ਨੇ ਗਲਤੀ ਕੀਤੀ ਹੈ ਅਤੇ

ਇਸ ਲਈ ਐੱਸ.ਐੱਮ.ਓ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣ  ਦੀ ਲੋੜ ਹੈ ਇਸ ਤੋਂ ਇਲਾਵਾ ਲੋਕ ਆਪਣੀ ਸਿਹਤ ਦਾ ਧਿਆਨ ਖੁਦ ਰੱਖਣ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਫਿਰ ਉਸ ਸਬੰਧੀ ਡਿਲ ਨਾ ਵਰਤਦੇ ਹੋਏ ਤੁਰੰਤ ਹੀ ਸਿਹਤ ਵਿਭਾਗ ਨਾਲ ਗੱਲ਼ ਕਰਨੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।