ਕੋਰੋਨਾ ਦੀ ਦਹਿਸ਼ਤ - ਪੈਲੇਸ ‘ਚ ਵਿਆਹ ਕਰਨਾ ਪਿਆ ਮਹਿੰਗਾ
ਕਰੋਨਾ ਵਾਇਰਸ ਕਾਰਨ ਜਿੱਥੇ ਲੋਕ ਸਹਿਮ ਦੇ ਸਾਏ ਵਿਚੋਂ ਗੁਜਰ ਰਹੇ ਹਨ
ਬਰਨਾਲਾ : ਕਰੋਨਾ ਵਾਇਰਸ ਕਾਰਨ ਜਿੱਥੇ ਲੋਕ ਸਹਿਮ ਦੇ ਸਾਏ ਵਿਚੋਂ ਗੁਜਰ ਰਹੇ ਹਨ । ਉਥੇ ਹੀ ਸਰਕਾਰਾਂ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਆਏ ਦਿਨ ਨਵੇਂ-ਨਵੇਂ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਤੇ ਚਲਦਿਆਂ ਸਰਕਾਰ ਨੇ ਸਾਰੀਆਂ ਭੀੜ ਵਾਲੀਆਂ ਥਾਵਾਂ ਸਕੂਲ,ਕਾਲਜ,ਸਿਨੇਮਾ ਘਰ,ਸਾਪਿੰਗ ਮਾਲ ਆਦਿ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ।
ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਇਹ ਵੀ ਆਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕਿਸ ਨੇ ਕੋਈ ਪ੍ਰਗਰਾਮ ਕਰਨਾ ਹੈ ਤਾਂ ਉਸ ਵਿਚ ਇਕੱਠ ਨਹੀਂ ਹੋਣਾ ਚਾਹੀਦਾ ਪਰ ਸਰਕਾਰ ਦੇ ਇਸ ਨਿਯਮ ਦੀਆਂ ਸਰਾਸਰ ਧੱਜੀਆਂ ਉਡਾਉਣ ਦਾ ਮਾਮਲਾ ਬਰਨਾਲਾ ਦੇ ਨੇੜੇ ਪਿੰਡ ਰੁੜਕਾ ਕਲਾਂ ਵਿਚ ਸਾਹਮਣੇ ਆਇਆ ਹੈ। ਜਿੱਥੇ ਕਿ ਤਾਜ਼ਾ ਰਿਜ਼ੋਰਟ ਮੈਰਿਜ ਪੈਲਸ ਵਿਚ ਅੱਜ ਇਕ ਵਿਆਹ ਚੱਲ ਰਿਹਾ ਸੀ।
ਜਿਸ ਵਿਚ ਭਾਰੀ ਇਕੱਠ ਦੇਖਣ ਨੂੰ ਮਿਲਿਆ । ਜਦੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਤੁਰੰਤ ਇਸ ਤੇ ਐਕਸ਼ਨ ਲੈਂਦਿਆਂ ਮੈਰਿਜ਼ ਪੈਲਸ ਦੇ ਮਾਲਕ ਯਾਦਵਿੰਦਰ ਸਿੰਘ ਦੇ ਵਿਰੁੱਧ ਧਾਰਾ 188 ਅਤੇ 336 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਉਧਰ ਇਸ ਮਾਮਲੇ ਬਾਰੇ ਜਿਲ੍ਹਾ ਮੁੱਖੀ ਸੰਦੀਪ ਗੋਇਲ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਵੱਲੋਂ ਜਾਰੀ ਕੀਤੀ ਐਡਵਾਈਜਰ ਦੀ ਕਿਸੇ ਨੂੰ ਵੀ ਉਲੰਘਣਾ ਨਹੀਂ ਕਰਨ ਦੇਣਗੇ।
ਉਨ੍ਹਾਂ ਨੇ ਸਾਰੇ ਹੋਟਲਾਂ,ਮੈਰਿਜ ਪੈਲਸਾਂ ਦੇ ਮਾਲਕਾਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਜੇਕਰ ਕਿਤੇ ਵੀ 20 ਤੋ ਵੱਧ ਲੋਕ ਇਕੱਠੇ ਪਾਏ ਗਏ ਤਾਂ ਉਨ੍ਹਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੋਇਲ ਨੇ ਇਸ ਮੁੱਦੇ ਤੇ ਸਖਤ ਹੁੰਦੇ ਹੋਏ ਕਿਹਾ ਕਿ ਉਹ ਆਪ ਸ਼ਹਿਰ ਵਿਚ ਚੱਕ ਲਗਾਉਣਗੇ ਜੇਕਰ ਉਨ੍ਹਾਂ ਨੂੰ ਕਿਤੇ ਕੋਈ ਅਜਿਹਾ ਕੇਸ ਮਿਲਿਆ ਜਿਸ ਵਿਚ ਸਰਕਾਰ ਦੇ ਦਿਸ਼ਾ ਨਿਰਦੇਸਾਂ ਦੀ ਉਲੰਘਣਾ ਹੋਈ ਤਾਂ ਪ੍ਰਸਾਸ਼ਨ ਵੱਲੋਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।