ਨਵਾਂ ਸ਼ਹਿਰ ‘ਚ ਕਰੋਨਾ ਦੇ ਛੇ ਮਰੀਜ਼ਾ ਦੀ ਰਿਪੋਰਟ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਥੇ ਹੀ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਹੋਮ ਕਆਰੰਟੀਨ ਕੀਤਾ ਗਿਆ ਹੈ

coronavirus

ਨਵਾ ਸ਼ਹਿਰ : ਪੰਜਾਬ ਦੇ ਪਿੰਡ ਪਠਲਾਵਾ ਵਿਚ ਕਰੋਨਾ ਵਾਇਰਸ ਨਾਲ  ਹੋਈ ਬਜੁਰਗ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋ ਹਰ ਉਸ ਵਿਅਕਤੀ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਬਜੁਰਗ ਮਿਲਿਆ ਸੀ। ਇਸ ਤੇ ਚਲਦਿਆਂ ਸਿਹਤ ਵਿਭਾਗ ਨੇ ਉਸ ਬਜੁਰਗ ਦੇ 6 ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਪੀ.ਜੀ.ਆਈ. ਭੇਜ ਦਿੱਤੇ ਗਏ ਸਨ । ਜਿਨ੍ਹਾਂ ਨੂੰ ਹੁਣ ਰਿਪੋਰਟ ਵਿਚ ਪੌਜਟਿਵ ਪਾਇਆ ਗਿਆ ਹੈ।

ਅਜਿਹੇ 56 ਮਾਮਲੇ ਸਾਹਮਣੇ ਆਉਣ ਵਾਲੇ ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹੇ ਵਿਚ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਸੰਖਿਆ ਡੇਢ ਹਜ਼ਾਰ ਦੇ ਕਰੀਬ ਹੈ। ਪਰ ਹਾਲੇ ਤੱਕ ਇਨ੍ਹਾਂ ਵਿਚੋਂ ਅੱਧੇ ਲੋਕਾਂ ਤੱਕ ਹੀ ਵਿਭਾਗ ਪਹੁੰਚ ਕਰ ਸਕਿਆ ਹੈ। ਮ੍ਰਿਤਕ ਬਲਬੀਰ ਸਿੰਘ ਦੀ ਮੌਤ ਉਪਰੰਤ ਜਿੱਥੇ 20 ਲੋਕ ਉਨ੍ਹਾਂ ਘਰ ਅਫਸੋਸ ਕਰਨ ਆਏ ਉੱਥੇ ਹੀ ਮ੍ਰਿਤਕ ਆਪਣੀ ਮੌਤ ਤੋਂ ਪਹਿਲਾਂ ਪਿੰਡ ਵਿਚ ਇਕ ਧਾਰਮਿਕ ਪ੍ਰੋਗਰਾਮ ਵਿਚ ਗਿਆ ਸੀ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।