ਢਿੰਚੈਕ ਪੂਜਾ ਨੇ ਵੀ ਕੱਢਿਆ ਕੋਰੋਨਾ ਵਾਇਰਸ 'ਤੇ ਗਾਣਾ, ਲੋਕਾਂ ਨੇ ਇੰਝ ਕੀਤਾ ਰੀਐਕਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸ ਦੇ ਗਾਣੇ ਨੂੰ ਹੁਣ ਤਕ ਯੂ-ਟਿਊਬ 'ਤੇ 19 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

File Photo

ਨਵੀਂ ਦਿੱਲੀ: ਢਿੰਚੈਕ ਪੂਜਾ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਈ ਹੈ ਉਸ ਨੇ ਫਿਰ ਸੋਸ਼ਲ ਮੀਡੀਆ 'ਤੇ ਆਪਣਾ ਦਬਦਬਾ ਬਣਾਇਆ ਹੈ। ਉਹ ਇੱਕ ਨਵਾਂ ਗਾਣਾ ਲੈ ਕੇ ਫਿਰ ਲੋਕਾਂ ਸਾਹਮਣੇ ਆਈ ਹੈ। ਇਸ ਵਾਰ ਉਸ ਨੇ ਕੋਈ ਹੋਰ ਗੀਤ ਨਹੀਂ ਬਲਕਿ ਕੋਰੋਨਾ ਵਾਇਰਸ 'ਤੇ ਇੱਕ ਗਾਣਾ ਤਿਆਰ ਕੀਤਾ ਹੈ। ਉਸ ਨੇ ਆਪਣਾ ਨਵਾਂ ਗਾਣਾ 'ਹੋਗਾ ਨਾ ਕੋਰੋਨਾ' ਯੂਟਿਊਬ 'ਤੇ ਰਿਲੀਜ਼ ਕੀਤਾ ਹੈ।

ਢਿੰਚੈਕ ਪੂਜਾ ਇਸ ਵੀਡੀਓ ‘ਚ ਕੋਰੋਨਾ ਵਾਇਰਸ ਤੋਂ ਬਚਣ ਦੇ ਤਰੀਕੇ ਦੱਸਦੀ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਇਸ ਵਾਇਰਸ ਤੋਂ ਜਾਣੂ ਹੋਣ ਦਾ ਸੰਦੇਸ਼ ਦੇ ਰਹੀ ਹੈ। ਉਸ ਦਾ ਇਹ ਗਾਣਾ ਯੂਟਿਊਬ 'ਤੇ ਟ੍ਰੈਂਡ ਹੋ ਰਿਹਾ ਹੈ। ਟਵਿੱਟਰ 'ਤੇ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਕੋਰੋਨਾਵਾਇਰਸ 'ਤੇ ਉਸਦਾ ਗਾਣਾ ਕਾਫੀ ਵਾਇਰਲ ਹੋ ਰਿਹਾ ਹੈ। ਉਸ ਦੇ ਗਾਣੇ ਨੂੰ ਹੁਣ ਤਕ ਯੂ-ਟਿਊਬ 'ਤੇ 19 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

ਢਿੰਚੈਕ ਪੂਜਾ ਦਾ ਗਾਣਾ 'ਸੈਲਫੀ ਮੈਂਨੇ ਲੈ ਲੀ ਆਜ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਹ ਇੰਟਰਨੈਟ ਸੈਨਸੇਸ਼ਨ ਬਣ ਗਈ। ਉਸ ਨੂੰ ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ ਵਿੱਚ ਵੀ ਬੁਲਾਇਆ ਗਿਆ ਸੀ। ਢਿੰਚੈਕ ਪੂਜਾ ਨੇ ਬਿੱਗ ਬੌਸ ਵਿੱਚ ਇੱਕ ਗਾਣਾ ਵੀ ਬਣਾਇਆ ਸੀ, ਜੋ ਟਵਿੱਟਰ ‘ਤੇ ਸ਼ੇਅਰ ਕੀਤਾ ਗਿਆ ਸੀ। ਬਿੱਗ ਬੌਸ 'ਚ ਆਉਣ ਤੋਂ ਬਾਅਦ ਉਸ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ।