ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ, ਮੋਹਾਲੀ ‘ਚ 9 ਹੋਈ ਮਰੀਜ਼ਾ ਦੀ ਗਿਣਤੀ
ਪੰਜਾਬ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚ ਗਿਆ ਹੈ
ਚੰਡੀਗੜ੍ਹ- ਪੰਜਾਬ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚ ਗਿਆ ਹੈ। ਮੋਹਾਲੀ ’ਚ ਅੱਜ ਸਵੇਰੇ ਕੋਰੋਨਾ ਵਾਇਰਸ ਤੋਂ ਪੀੜਤ 3 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਇਸ ਵਾਇਰਸ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 9 ਹੋ ਗਈ ਹੈ।
ਕੱਲ੍ਹ ਸ਼ੁੱਕਰਵਾਰ ਨੂੰ 69 ਸਾਲਾਂ ਦੀ ਇੱਕ ਪੰਜਾਬੀ ਔਰਤ ਇੰਗਲੈਂਡ ਤੋਂ ਮੋਹਾਲੀ ਪਰਤੀ ਸੀ ਤੇ ਟੈਸਟ ਕਰਨ ’ਤੇ ਉਹ ਵੀ ਕੋਰੋਨਾ ਪਾਜ਼ਿਟਿਵ ਨਿੱਕਲੀ ਸੀ। ਉਨ੍ਹਾਂ ਦੀ 73 ਸਾਲਾ ਭੈਣ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਹੈ। ਇੰਝ ਇਕੱਲੇ ਮੋਹਾਲੀ ਸ਼ਹਿਰ ’ਚ ਤਿੰਨ ਵਿਅਕਤੀ ਹੁਣ ਕੋਰੋਨਾ ਤੋਂ ਪੀੜਤ ਹਨ। ਉਹ ਸਾਰੇ ਹੀ ਫ਼ੇਸ 3–ਏ ’ਚ ਰਹਿ ਰਹੇ ਹਨ।
ਮੋਹਾਲੀ ਦੇ ਸੈਕਟਰ 69 ਦਾ 42 ਸਾਲਾ ਨਿਵਾਸੀ ਇੰਗਲੈਂਡ ਤੋਂ ਪਰਤਿਆ ਸੀ ਤੇ ਉਸ ਨੂੰ ਸੈਕਟਰ–16 ਚੰਡੀਗੜ੍ਹ ਦੇ ਸਰਕਾਰੀ ਮਲਟੀ ਸਪੈਸ਼ਿਐਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਉਸ ਦੀ ਹਾਲਤ ਸਥਿਰ ਹੈ। ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ–21 ਦੀ 23 ਸਾਲਾ ਔਰਤ ਵੀ ਕੋਵਿਡ–19 ਦੀ ਛੂਤ ਤੋਂ ਪ੍ਰਭਾਵਿਤ ਹੋ ਗਈ ਹੈ।
ਉਸ ਦੀ 25 ਸਾਲਾ ਇੱਕ ਸਹੇਲੀ ਪੰਜ ਫ਼ੇਸ ’ਚ ਰਹਿੰਦੀ ਹੈ, ਉਹ ਉਸ ਨੂੰ ਲੈਣ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਗਈ ਸੀ। ਸਹੇਲੀ ਨੂੰ ਹੁਣ ਮੋਹਾਲੀ ਦੇ ਫ਼ੇਸ–6 ਸਥਿਤ ਸਿਵਲ ਹਸਪਤਾਲ ’ਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅਜਿਹੀਆਂ ਸਾਰੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਦੋ ਭੈਣਾਂ ਕੋਰੋਨਾ ਪਾਜ਼ਿਟਿਵ ਪਾਈਆਂ ਗਈਆਂ ਹਨ।
ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਫ਼ੌਰਟਿਸ ਹਸਪਤਾਲ ’ਚ ਤਬਦੀਲ ਕਰਵਾ ਦਿੱਤਾ ਗਿਆ ਹੈ। ਦੋਵੇਂ ਭੈਣਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਚੌਪਹੀਆ ਏਜੰਸੀ ਵਿੱਚ ਕੰਮ ਕਰਦੀ ਫ਼ੇਸ–5 ’ਚ 23 ਸਾਲਾ ਇੱਕ ਔਰਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਸ ਦੀ ਹਾਲਤ ਵੀ ਇਸ ਵੇਲੇ ਸਥਿਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।