ਕੋਰੋਨਾ ਦਾ ਡਰ: ਬੱਕਰੀਆਂ ਨੇ ਪਾਇਆ ਮਾਸਕ...ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਉ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਸੋਸ਼ਲ ਮੀਡੀਆ ਤੇ ਇਕ ਟਿਕਟਾਕ ਵੀਡੀਉ ਬਹੁਤ ਤੇਜ਼ੀ ਨਾਲ...

Tiktok video viral of a goat wearing mask due to corona virus

ਨਵੀਂ ਦਿੱਲੀ: ਭਾਰਤ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਅਤੇ ਕਰੀਬ 200 ਲੋਕ ਇਸ ਵਾਇਰਸ ਨਾਲ ਪੀੜਤ ਹਨ। ਲੋਕਾਂ ਵਿਚ ਵਾਇਰਸ ਨੂੰ ਲੈ ਕੇ ਬਹੁਤ ਘਬਰਾਹਟ ਦਿਖਾਈ ਦੇ ਰਹੀ ਹੈ। ਇਨਸਾਨਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਹੁਣ ਅਜਿਹਾ ਲਗਦਾ ਹੈ ਕਿ ਇਸ ਦੇ ਫ਼ੈਲਣ ਦਾ ਡਰ ਜਾਨਵਰਾਂ ਨੂੰ ਵੀ ਸਤਾ ਰਿਹਾ ਹੈ।

ਦਰਅਸਲ ਸੋਸ਼ਲ ਮੀਡੀਆ ਤੇ ਇਕ ਟਿਕਟਾਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਬੱਕਰੀਆਂ ਨੂੰ ਮਾਸਕ ਪਹਿਨੇ ਦੇਖਿਆ ਜਾ ਸਕਦਾ ਹੈ।  ਵੀਡੀਉ ਵਿਚ ਕਈ ਬੱਕਰੀਆਂ ਇਕੱਠੀਆਂ ਦੇਖੀਆਂ ਜਾ ਸਕਦੀਆਂ ਹਨ ਜਿਹਨਾਂ ਨੂੰ ਜਾਲੀ ਦਾ ਮਾਸਕ ਪਹਿਨਾਇਆ ਗਿਆ ਹੈ। ਇਸ ਟਿਕਟਾਕ ਵੀਡੀਉ ਦੇ ਬੈਕਗ੍ਰਾਉਂਡ ਕੋਰੋਨਾ ਵਾਇਰਸ ਤੇ ਇਕ ਹਿੰਦੀ ਗਾਣਾ ਵਜ ਰਿਹਾ ਹੈ।

ਜਿੱਥੇ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਨਾਲ ਅੱਜ ਇਨਸਾਨਾਂ ਨੂੰ ਮਾਸਕ ਪਹਿਨਿਆ ਦੇਖਿਆ ਜਾਣਾ ਆਮ ਚੀਜ਼ ਲਗ ਰਹੀ ਹੈ ਉੱਥੇ ਹੀ ਵਾਇਰਸ ਤੋਂ ਬਚਣ ਲਈ ਬੱਕਰੀਆਂ ਨੂੰ ਮਾਸਕ ਪਹਿਨੇ ਸ਼ਾਇਦ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਟਿਕਟਾਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਤੇ ਹੁਣ ਤਕ 703 ਹਜ਼ਾਰ ਲੋਕਾਂ ਨੇ ਲਾਈਕ ਕੀਤੇ ਹਨ। ਇਸ ਤੋਂ ਪਹਿਲਾਂ ਇਕ ਟਿੱਕਟੌਕ ਸੇਲਿਬ੍ਰਿਟੀ ਜਿਸ ਨੇ ਕੋਰੋਨਾ 'ਤੇ ਚੁਣੌਤੀ ਦੀ ਸ਼ੁਰੂਆਤ ਕੀਤੀ ਸੀ, ਸੋਸ਼ਲ ਮੀਡੀਆ' ਤੇ ਕਾਫ਼ੀ ਚਰਚਾ ਵਿਚ ਸੀ।

ਲੋਕ ਇਸ ਸੇਲਿਬ੍ਰਿਟੀ ਦੇ ਵਿਵਹਾਰ ਤੋਂ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨੂੰ ਦਿਮਾਗ ਦਾ ਇਲਾਜ਼ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। 15 ਮਾਰਚ ਨੂੰ, ਈਵਾ ਲੇਵਿਸ ਨਾਮ ਦੇ ਇੱਕ ਟਿਕਟੋਕ ਸਟਾਰ ਨੇ ਆਪਣੇ ਟਿਕਟੌਕ ਅਕਾਉਂਟ ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਸ ਨੇ ਕੋਰੋਨਾ ਵਾਇਰਸ ਚੈਲੇਂਜ ਦਾ ਨਾਮ ਦਿੱਤਾ। ਇਸ ਚੁਣੌਤੀ ਵਿੱਚ, ਉਹ ਵਾਸ਼ਰੂਮ ਵਿੱਚ ਮੌਜੂਦ ਹੈ ਅਤੇ ਆਪਣੀ ਟਾਇਲਟ ਸੀਟ ਨੂੰ ਚੱਟ ਰਹੀ ਹੈ।

ਇਸ ਤੋਂ ਬਾਅਦ ਉਹ ਆਪਣੀ ਐਕਟ ਨੂੰ ਕੋਰੋਨਾ ਵਾਇਰਸ ਚੈਲੇਂਜ ਕਹਿੰਦੀ ਹੈ ਅਤੇ ਫਾਲੋਅਰਸ ਨੂੰ ਵੀ ਇਸ ਨੂੰ ਵਾਇਰਲ ਕਰਨ ਲਈ ਕਹਿੰਦੀ ਹੈ। ਦਸ ਦਈਏ ਕਿ ਇਸ ਦੇ ਚਲਦੇ ਚਾਈਲਡ ਆਰਟਿਸਟ ਨਿਤਿਆ ਮੋਇਲ ਨੇ ਇਕ ਪੋਸਟ ਕੀਤੀ ਹੈ ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਿਤਿਆ ਇਸ ਵੀਡੀਉ ਵਿਚ ਗੋ ਕੋਰੋਨਾ ਦੀ ਟਿਊਨ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

@rohitdas3188

♬ original sound  - khilesh shing rajput

ਲੋਅਰ ਟੀਸ਼ਰਟ ਪਹਿਨ ਅਤੇ ਸਿਰ ਤੇ ਦੋ ਜੁੜੇ ਬਣਾ ਕੇ ਨਿਤਿਆ ਨੇ ਬਹੁਤ ਹੀ ਕਿਊਟ ਅੰਦਾਜ਼ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਤਰੀਕੇ ਵੀ ਦੱਸੇ ਹਨ। ਵੀਡੀਉ ਵਿਚ ਉਹ ਡਾਂਸ ਤੋਂ ਬਾਅਦ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਅਪਣੇ ਹੱਥਾਂ ਨੂੰ ਲਗਾਤਾਰ ਸਾਫ਼ ਕਰਦੇ ਰਹਿਣ। ਸੈਨੀਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਮਾਸਕ ਪਾ ਕੇ ਰੱਖਣ। ਨਾਲ ਹੀ ਇਸ ਐਤਵਾਰ ਨੂੰ ਕਿਤੇ ਵੀ ਬਾਹਰ ਨਾ ਜਾਣ ਤੇ ਅਪਣੇ ਘਰ ਵਿਚ ਹੀ ਰਹਿਣ। ਨਿਤਿਆ ਦੀ ਇਸ ਵੀਡੀਓ ਨੂੰ ਪਸੰਦ ਅਤੇ ਸਾਂਝਾ ਕੀਤਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।