ਨੌਜਵਾਨ ਕਿਸਾਨ ਏਕਤਾ ਵਲੋਂ ਸਰਬਧਰਮ ਰੋਸ ਰੈਲੀ ਨੂੰ ਕਿੰਨਰ ਅਨੀਸਾ ਨੇ ਹਰੀ ਝੰਡੀ ਦੇ ਕੀਤਾ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਮਸਲਾ ਧਰਮਾਂ ਦਾ ਨਹੀ, ਰੋਜੀ ਤੇ ਰੋਟੀ ਦਾ ਪਹਿਲਾ ਹੈ। ਭਾਰਤ ਸਰਕਾਰ ਨੂੰ ਹਟ ਧਰਮੀ ਤਿਆਗ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।

Farmer protest

ਚੰਡੀਗੜ੍ਹ/ਮੁਹਾਲੀ: ਨੌਜਵਾਨ ਕਿਸਾਨ ਏਕਤਾ ਵਲੋਂ ਸਰਬ ਧਰਮ ਰੋਸ ਰੈਲੀ ਦਾ ਆਯੋਜਨ ਕਰਵਾਇਆ ਗਿਆ ਅਤੇ ਇਹ ਰੈਲੀ ਵਿੱਚ ਸੈਕੜੇ ਮੋਟਰਸਾਇਕਲ, ਸਕੂਟਰਾਂ, ਕਾਰਾਂ, ਜੀਪਾਂ, ਟਰੈਕਟਰ ਨੇ ਹਿੱਸਾ ਲਿਆ। ਰੋਸ ਰੈਲੀ ਨੂੰ ਕਿੰਨਰ ਸਮਾਜ ਦੇ ਆਗੂ ਅਨੀਸਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।