126 ਸਾਲਾ ਸਵਾਮੀ ਸ਼ਿਵਾਨੰਦ ਨੂੰ ਪਦਮਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ, PM ਮੋਦੀ ਨੇ ਝੁਕ ਕੇ ਕੀਤਾ ਸਲਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵਾਮੀ ਸ਼ਿਵਾਨੰਦ ਨੂੰ ਭਾਰਤੀ ਜੀਵਨ ਢੰਗ ਅਤੇ ਯੋਗ ਦੇ ਖੇਤਰ ਵਿਚ ਉਹਨਾਂ ਦੇ ਵਿਲੱਖਣ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ

Yoga Legend Swami Sivananda Receiving Padma Shri

 

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ  ਨੂੰ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਪੁਰਸਕਾਰ ਸਮਾਰੋਹ ਵਿਚ ਕਾਸ਼ੀ ਦੇ 126 ਸਾਲਾ ਯੋਗ ਗੁਰੂ ਸਵਾਮੀ ਸ਼ਿਵਾਨੰਦ ਸਮੇਤ ਕਈ ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਸਵਾਮੀ ਸ਼ਿਵਾਨੰਦ ਨੰਗੇ ਪੈਰੀਂ ਪਦਮ ਸ਼੍ਰੀ ਪੁਰਸਕਾਰ ਲੈਣ ਪਹੁੰਚੇ।

Yoga Legend Swami Sivananda Receiving Padma Shri

ਇਸ ਦੌਰਾਨ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਸ਼ਿਵਾਨੰਦ ਪੁਰਸਕਾਰ ਪ੍ਰਾਪਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਣਾਮ ਕਰਨ ਲਈ ਗੋਡਿਆਂ ਭਾਰ ਬੈਠ ਗਏ। ਸ਼ਿਵਾਨੰਦ ਦੇ ਇਹਨਾਂ ਭਾਵਾਂ ਨੂੰ ਦੇਖ ਕੇ ਪੀਐਮ ਨਰਿੰਦਰ ਮੋਦੀ ਵੀ ਕੁਰਸੀ ਤੋਂ ਉੱਠ ਕੇ ਸ਼ਿਵਾਨੰਦ ਦਾ ਸਨਮਾਨ ਕਰਦੇ ਹੋਏ ਝੁਕ ਗਏ।

ਸਵਾਮੀ ਸ਼ਿਵਾਨੰਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਾਹਮਣੇ ਵੀ ਗੋਡਿਆਂ ਭਾਰ ਬੈਠ ਗਏ। ਰਾਸ਼ਟਰਪਤੀ ਕੋਵਿੰਦ ਨੇ ਉਹਨਾਂ ਅੱਗੇ ਝੁਕ ਕੇ ਉਹਨਾਂ ਨੂੰ ਉਠਾਇਆ। ਸਵਾਮੀ ਸ਼ਿਵਾਨੰਦ ਨੂੰ ਭਾਰਤੀ ਜੀਵਨ ਢੰਗ ਅਤੇ ਯੋਗ ਦੇ ਖੇਤਰ ਵਿਚ ਉਹਨਾਂ ਦੇ ਵਿਲੱਖਣ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। 126 ਸਾਲਾ ਸਵਾਮੀ ਨੇ ਰਾਸ਼ਟਰਪਤੀ ਭਵਨ 'ਚ ਆਪਣੀ ਫਿਟਨੈੱਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ।