ਪਤੀ, 4 ਬੱਚਿਆਂ ਦਾ ਕਤਲ ਕਰਨ ਵਾਲੀ ਔਰਤ ਤੇ ਪ੍ਰੇਮੀ ਨੂੰ ਉਮਰਕੈਦ ਦੀ ਸਜ਼ਾ, ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਇਸ ਕਤਲ ਦੀ ਵਿਉਂਤਬੰਦੀ 2016 'ਚ ਹੀ ਸ਼ੁਰੂ ਹੋ ਗਈ ਸੀ, ਜਦੋਂ ਸੰਤੋਸ਼ ਦੇ ਪਤੀ ਅਤੇ ਵੱਡੇ ਬੇਟੇ ਮੋਹਿਤ ਨੂੰ ਸੰਤੋਸ਼ ਦੇ ਅਫੇਅਰ ਦਾ ਪਤਾ ਲੱਗਾ।
ਰਾਜਸਥਾਨ : ਅਲਵਰ ਸ਼ਹਿਰ ਦੇ ਸ਼ਿਵਾਜੀ ਪਾਰਕ 'ਚ 6 ਸਾਲ ਪਹਿਲਾਂ ਹੋਏ ਘਿਨੌਣੇ ਕਤਲ ਮਾਮਲੇ 'ਚ ਮੰਗਲਵਾਰ ਨੂੰ ਫੈਸਲਾ ਆਇਆ ਹੈ। ਇਸ ਮਾਮਲੇ 'ਚ ਅਦਾਲਤ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਨ੍ਹਾਂ 'ਤੇ ਲੱਗੇ ਦੋਸ਼ ਸਾਬਤ ਹੋ ਗਏ ਸਨ। ਹਾਲਾਂਕਿ ਅਦਾਲਤ ਨੇ ਸਜ਼ਾ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦਰਅਸਲ 2 ਅਕਤੂਬਰ 2017 ਨੂੰ ਮਹਿਲਾ ਦੋਸ਼ੀ ਸੰਤੋਸ਼ ਸ਼ਰਮਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ, 3 ਬੇਟਿਆਂ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਸੀ। ਇਸ ਕਤਲੇਆਮ 'ਚ ਪ੍ਰੇਮੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸੰਤੋਸ਼ ਦੇ ਸਾਹਮਣੇ ਸਾਰਿਆਂ ਦਾ ਗਲਾ ਵੱਢ ਦਿੱਤਾ।
ਇਸ ਕਤਲ ਦੀ ਵਿਉਂਤਬੰਦੀ 2016 'ਚ ਹੀ ਸ਼ੁਰੂ ਹੋ ਗਈ ਸੀ, ਜਦੋਂ ਸੰਤੋਸ਼ ਦੇ ਪਤੀ ਅਤੇ ਵੱਡੇ ਬੇਟੇ ਮੋਹਿਤ ਨੂੰ ਸੰਤੋਸ਼ ਦੇ ਅਫੇਅਰ ਦਾ ਪਤਾ ਲੱਗਾ।
ਇਸ ਕਤਲੇਆਮ ਦੀ ਸਾਰੀ ਵਿਉਂਤਬੰਦੀ ਸੰਤੋਸ਼ ਅਤੇ ਪ੍ਰੇਮੀ ਹਨੂੰਮਾਨ ਨੇ ਹੀ ਬਣਾਈ ਸੀ। ਕਦੋਂ, ਕਿਵੇਂ ਕਤਲ ਕਰਨਾ ਹੈ ਅਤੇ ਕਤਲ ਤੋਂ ਬਾਅਦ ਕਿੱਥੇ ਭੱਜਣਾ ਹੈ, ਸਭ ਕੁਝ ਪਹਿਲਾਂ ਤੋਂ ਤੈਅ ਸੀ। ਕਤਲ ਤੋਂ ਪਹਿਲਾਂ ਸਾਰਿਆਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ।
ਸੰਤੋਸ਼ ਨੇ ਕਤਲ ਤੋਂ ਬਾਅਦ ਮੁਲਜ਼ਮਾਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਦੋਸ਼ੀ ਸੰਤੋਸ਼ ਦੀ ਸਕੂਟੀ ਲੈ ਕੇ ਫਰਾਰ ਹੋ ਗਿਆ ਅਤੇ ਉਸ ਨੇ 3000 ਰੁਪਏ ਵੀ ਦੇ ਦਿੱਤੇ। ਪਰ ਕਾਲ ਡਿਟੇਲ ਤੋਂ ਪੂਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਅਗਲੇ ਦਿਨ ਹੀ ਇਸ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਫੜ ਲਿਆ।
ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਚਾਰਜਸ਼ੀਟ ਪੇਸ਼ ਕੀਤੀ ਅਤੇ ਮਾਮਲਾ ਹੇਠਲੀ ਅਦਾਲਤ ਵਿੱਚ ਚੱਲਿਆ। ਹੁਣ 6 ਸਾਲਾਂ ਬਾਅਦ ਇਸ ਕਤਲ ਦਾ ਫੈਸਲਾ ਆਇਆ ਹੈ ਅਤੇ ਸਾਰੇ ਦੋਸ਼ ਸਾਬਤ ਹੋ ਗਏ ਹਨ। ਸੋਮਵਾਰ ਨੂੰ ਸਰਕਾਰੀ ਵਕੀਲ ਦੀ ਤਰਫੋਂ ਮੌਤ ਦੀ ਸਜ਼ਾ ਲਈ ਦਲੀਲ ਦਿੱਤੀ ਗਈ।