ਮੇਜਰ ਦਵਿੰਦਰ ਪਾਲ ਸਿੰਘ (ਸੇਵਾਮੁਕਤ) ਨੇ ਭਾਰਤੀ ਫ਼ੌਜ ਦੇ ਐਡਜੂਟੈਂਟ ਜਨਰਲ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਖ-ਵੱਖ ਭਲਾਈ ਪ੍ਰਾਜੈਕਟਾਂ ਲਈ ਸੌਂਪਿਆ 17.5 ਲੱਖ ਰੁਪਏ ਦਾ ਚੈੱਕ

Major D P Singh (Retd) interacted with Adjutant General

 

ਨਵੀਂ ਦਿੱਲੀ: ਮੇਜਰ ਦਵਿੰਦਰ ਪਾਲ ਸਿੰਘ (ਸੇਵਾਮੁਕਤ) ਨੇ ਭਾਰਤੀ ਫ਼ੌਜ ਦੇ ਐਡਜੂਟੈਂਟ ਜਨਰਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਭਾਰਤੀ ਫੌਜ ਦੇ ਵੱਖ-ਵੱਖ ਭਲਾਈ ਪ੍ਰਾਜੈਕਟਾਂ ਲਈ 17.5 ਲੱਖ ਰੁਪਏ ਦਾ ਚੈੱਕ ਸੌਂਪਿਆ। ਕਾਰਗਿਲ ਯੁੱਧ ਦੇ ਹੀਰੋ ਅਤੇ ਭਾਰਤ ਦੇ ਪਹਿਲੇ ਬਲੇਡ ਰਨਰ ਨੇ ਇਹ ਰਾਸ਼ੀ ‘ਕੌਣ ਬਣੇਗਾ ਕਰੋੜਪਤੀ’ ਦੇ ਵਿਸ਼ੇਸ਼ ਐਪੀਸੋਡ ਦੌਰਾਨ ਜਿੱਤੀ ਸੀ।

ਕੌਣ ਹਨ ਮੇਜਰ ਦਵਿੰਦਰ ਪਾਲ ਸਿੰਘ

ਮੇਜਰ ਦਵਿੰਦਰਪਾਲ ਸਿੰਘ ਉਰਫ ਡੀਪੀ ਸਿੰਘ ਕਾਰਗਿਲ ਜੰਗ ਦੇ ਉਹ ਯੋਧੇ ਹਨ ਜੋ ਮੌਤ ਦੇ ਮੂੰਹ ਵਿਚੋਂ ਵਾਪਸ ਪਰਤ ਆਏ ਸਨ। ਜਿੱਥੇ ਉਹ ਖੜ੍ਹੇ ਸਨ, ਉੱਥੇ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਸਭ ਕੁਝ ਤਬਾਹ ਹੋ ਗਿਆ। ਜਦੋਂ ਉਨ੍ਹਾਂ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਲੱਤ ਟੁੱਟ ਚੁੱਕੀ ਸੀ। ਸਾਰਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ। ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਦਾ ਪਰ ਡੀਪੀ ਸਿੰਘ ਨੇ ਹਿੰਮਤ ਨਹੀਂ ਹਾਰੀ।