ਯਮੁਨਾਨਗਰ 'ਚ ਅੰਮ੍ਰਿਤਪਾਲ ਦਾ ਸਮਰਥਕ ਕਾਬੂ: ਵਟਸਐਪ ਸਟੇਟਸ 'ਤੇ ਲਿਖੇ 'ਭਾਰਤ ਮਾਤਾ' ਖਿਲਾਫ ਸ਼ਬਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਇਕ ਦਿਨ ਦਾ ਰਿਮਾਂਡ ਕੀਤਾ ਹਾਸਲ

photo

 

ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਇਕ ਸਮਰਥਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਬੁਡੀਆ ਨਿਵਾਸੀ ਆਕਾਸ਼ਦੀਪ ਨੇ ਆਪਣੇ ਵਟਸਐਪ 'ਤੇ ਇਕ ਸਟੇਟਸ ਪੋਸਟ ਕੀਤਾ ਸੀ। ਜਿਸ 'ਚ ਭਾਰਤ ਮਾਤਾ 'ਤੇ ਵਿਵਾਦਿਤ ਸ਼ਬਦ ਲਿਖੇ ਗਏ ਹਨ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਸੇਵਾਦਾਰ ਅਤੇ ਅੰਮ੍ਰਿਤਪਾਲ ਨੂੰ ਸਪੋਟ ਕੀਤਾ ਗਿਆ ਸੀ। ਅੰਮ੍ਰਿਤਪਾਲ ਖਿਲਾਫ ਨੈਸ਼ਨਲ ਸਕਿਓਰਿਟੀ ਐਕਟ (ਐੱਨ.ਐੱਸ.ਏ.) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹ ਬੀਤੀ 18 ਮਾਰਚ ਤੋਂ ਫਰਾਰ ਹੈ। ਪੁਲਿਸ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਹੈ।

ਇਹ ਵੀ ਪੜ੍ਹੋ: ਬਰਖਾਸਤ AIG ਰਾਜਜੀਤ ਨੇ ਬੇਟੀ, ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਂਅ ’ਤੇ ਬਣਾਈ ਕਰੋੜਾਂ ਦੀ ਜਾਇਦਾਦ 

ਥਾਣਾ ਬੁਡੀਆ ਦੇ ਸਬ ਇੰਸਪੈਕਟਰ ਓਮਪ੍ਰਕਾਸ਼ ਨੇ ਦੱਸਿਆ ਕਿ ਇਹ ਕਾਰਵਾਈ ਸੁਰੱਖਿਆ ਏਜੰਟ ਮਨੋਜ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਆਕਾਸ਼ਦੀਪ ਹਿੰਦੂ ਸੰਗਠਨ ਦੇ ਵਟਸਐਪ ਗਰੁੱਪ ਨਾਲ ਜੁੜਿਆ ਹੋਇਆ ਸੀ। ਉਸ ਨੇ ਆਪਣੇ ਵਟਸਐਪ ਸਟੇਟਸ 'ਤੇ ਪੰਜਾਬੀ ਭਾਸ਼ਾ 'ਚ ਫੋਟੋ ਸਮੇਤ ਵਿਵਾਦਤ ਸਟੇਟਸ ਪੋਸਟ ਕੀਤਾ ਸੀ। ਇਸ ਪੋਸਟ 'ਚ ਭਾਰਤ ਮਾਤਾ 'ਤੇ ਵਿਵਾਦਤ ਸ਼ਬਦ ਵੀ ਲਿਖੇ ਗਏ ਹਨ। ਇਸ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਇਹ ਵੀ ਪੜ੍ਹੋ: CM ਯੋਗੀ, ਸ਼ਾਹਰੁਖ ਖਾਨ ਸਮੇਤ ਹੋਰਨਾਂ ਦੇ ਟਵਿੱਟਰ ਅਕਾਊਂਟਸ ਤੋਂ ਹਟਾਏ ਬਲੂ ਟਿੱਕ, ਜਾਣੋ ਕਿਉਂ?

ਐਸਆਈ ਓਮਪ੍ਰਕਾਸ਼ ਨੇ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਕਾਸ਼ਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਮਾਮਲੇ ਦੀ ਜਾਂਚ ਲਈ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਜਾਂਚ ਜਾਰੀ ਹੈ।