ਗਵਾਲੀਅਰ ਚਿੜੀਆਘਰ ’ਚ ਸਫ਼ੈਦ ਮਾਦਾ ਬਾਘ ਨੇ ਦਿੱਤਾ ਤਿੰਨ ਬੱਚਿਆਂ ਨੂੰ ਜਨਮ
ਡੇਢ ਮਹੀਨੇ ਤੱਕ ਰਹਿਣਗੇ ਆਈਸੋਲੇਟ
ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਚਿੜੀਆਘਰ ਵਿਚ ਇਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਇੱਥੇ ਸਫ਼ੈਦ ਮਾਦਾ ਬਾਘ ਮੀਰਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਤਿੰਨੇ ਬੱਚੇ ਪੈਦਾ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਤੰਦਰੁਸਤ ਹਨ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਇਹ ਵੀ ਪੜ੍ਹੋ: ਮਾਨਸਾ: ਕੰਬਾਇਨ ਲੈ ਕੇ ਮਹਾਰਾਸ਼ਟਰ ਗਏ ਕਿਰਤੀ ਦੀ ਹੋਈ ਮੌਤ
ਗਵਾਲੀਅਰ ਚਿੜੀਆਘਰ ਦੇ ਕਿਊਰੇਟਰ ਗੌਰਵ ਪਰਿਹਾਰ ਨੇ ਦੱਸਿਆ ਕਿ ਚਿੜੀਆਘਰ ਦੀ ਸਫ਼ੈਦ ਮਾਦਾ ਬਾਘ ਮੀਰਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਵਿਚ ਇਕ ਚਿੱਟੇ ਅਤੇ ਦੋ ਪੀਲੇ ਰੰਗ ਦੇ ਹਨ। ਤਿੰਨੋਂ ਛੋਟੇ ਬਾਘ ਅਗਲੇ 45 ਦਿਨਾਂ ਤੱਕ ਆਈਸੋਲੇਸ਼ਨ ਵਿਚ ਰਹਿਣਗੇ।
ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਣਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਾਲ
ਮੀਰਾ ਨੇ ਤੀਜੀ ਵਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਮੀਰਾ ਦਾ ਜਨਮ ਸਾਲ 2013 ਵਿਚ ਗਾਂਧੀ ਜ਼ੂਲੋਜੀਕਲ ਪਾਰਕ ਵਿਚ ਹੋਇਆ ਸੀ। ਮੀਰਾ ਅਤੇ ਉਸ ਦੇ ਤਿੰਨ ਨਵਜੰਮੇ ਬੱਚੇ ਸਿਹਤਮੰਦ ਹਨ। ਉਨ੍ਹਾਂ ਨੂੰ ਭੋਜਨ ਵਜੋਂ ਚਿਕਨ ਸੂਪ, ਦੁੱਧ, ਉਬਲੇ ਆਂਡੇ ਵਰਗਾ ਹਲਕਾ ਭੋਜਨ ਦਿੱਤਾ ਜਾ ਰਿਹਾ ਹੈ। ਚਿੜੀਆਘਰ ਦੇ ਪ੍ਰਬੰਧਕਾਂ ਦੁਆਰਾ ਉਨ੍ਹਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।