Action ’ਚ Modi ਸਰਕਾਰ! ਕਿੰਨੇ ਜ਼ਰੂਰਤਮੰਦਾਂ ਨੂੰ ਪਹੁੰਚੀ ਮਦਦ, ਰਾਜਾਂ ਤੋਂ ਮੰਗੀ ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਮੁਤਾਬਕ ਕੇਂਦਰੀ ਦਫ਼ਤਰ ਵਿਚ ਇਹ ਰਿਪੋਰਟ 7 ਦਿਨਾਂ ਦੇ ਅੰਦਰ...

Bjp sought report from states coronavirus lockdown

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (BJP) ਨੇ ਲਾਕਡਾਊਨ ਦੌਰਾਨ ਜ਼ਰੂਰਤਮੰਦਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਕਾਰਜ ਦਾ ਹਿਸਾਬ-ਕਿਤਾਬ ਰਾਜ ਇਕਾਈਆਂ ਤੋਂ ਮੰਗਿਆ ਗਿਆ ਹੈ। ਤਾਂ ਕਿ ਸਟੇਟ ਯੂਨਿਟ ਦੇ ਕਾਰਜ ਦਾ ਮੁਲਾਂਕਣ ਕੀਤਾ ਜਾ ਸਕੇ। ਭਾਜਪਾ ਦੇ ਸੀਨੀਅਰ ਆਗੂਆਂ ਨੇ ਸੱਤ ਦਿਨਾਂ ਜਾ ਮੌਤਾ ਸਾਰੀਆਂ ਰਾਜ ਇਕਾਈਆਂ ਨੂੰ ਦਿੱਤਾ ਹੈ। ਇਸ ਦੇ ਚਲਦੇ ਪਾਰਟੀ ਨੇ ਰਿਪੋਰਟ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਕ ਕੇਂਦਰੀ ਦਫ਼ਤਰ ਵਿਚ ਇਹ ਰਿਪੋਰਟ 7 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਗਿਆ ਹੈ। ਇਸ ਰਿਪੋਰਟ ਵਿਚ ਕਈ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਜਿਵੇਂ, ਕਿੰਨੇ ਜ਼ਰੂਰਤਮੰਦਾਂ ਨੂੰ ਭੋਜਨ ਦਿੱਤਾ ਗਿਆ, ਕਿੰਨੇ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਤੋਂ ਇਲਾਵਾ ਹਰ ਰਾਜ ਇਕਾਈ ਨੇ ਕਿੰਨੇ ਮਾਸਕ ਜਾਂ ਫੇਸ ਕਵਰ ਵੰਡੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਵਰਕਰਾਂ ਤੋਂ ਪੀਐਮ ਕੇਅਰ ਵਿਚ ਦਾਨ ਦੀ ਅਪੀਲ ਕੀਤੀ ਸੀ।

ਹਰ ਰਾਜ ਇਕਾਈ ਨੂੰ ਇਹ ਵੀ ਦੱਸਣਾ ਪਵੇਗਾ ਕਿ ਸਟੇਟ ਦੇ ਕਿੰਨੇ ਵਰਕਰਾਂ ਨੇ ਪੀਐਮ ਕੇਅਰ (PM Care Fund) ਵਿਚ ਦਾਨ ਕੀਤਾ। ਇਸ ਤੋਂ ਇਲਾਵਾ ਪਾਰਟੀ ਵਰਕਰਾਂ ਨੇ ਕਿੰਨੇ ਲੋਕਾਂ ਦੇ ਮੋਬਾਇਲ ਵਿਚ ਆਰੋਗਿਆ ਸੇਤੁ ਐਪ ਡਾਉਨਲੋਡ ਕਰਵਾਇਆ ਹੈ ਇਸ ਦਾ ਵੀ ਪਾਰਟੀ ਦਫ਼ਤਰ ਨੇ ਹਿਸਾਬ ਮੰਗਿਆ ਹੈ। ਹਾਲ ਹੀ ਵਿਚ ਮਹਾਂਸਾਗਰਾਂ ਤੋਂ ਸੈਂਕੜੇ ਕਿਮੀ ਦੂਰ ਪਿੰਡ ਜਾਣ ਲਈ ਪੈਦਲ ਨਿਕਲੇ ਪ੍ਰਵਾਸੀ ਮਜ਼ਦੂਰਾਂ ਤੇ ਕਾਫੀ ਰਾਜਨੀਤੀ ਹੋਈ ਹੈ।

ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਵੀ ਬਣਾਇਆ ਹੈ। ਜਿਸ ਤੋਂ ਬਾਅਦ ਪਾਰਟੀ ਨੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਦਾ ਵੀ ਨਿਰਦੇਸ਼ ਦਿੱਤਾ ਸੀ। ਕਿੰਨੇ ਸਥਾਨਾਂ ਤੇ ਰਾਹਤ ਕਾਰਜ ਹੋਏ ਹਨ ਪਾਰਟੀ ਨੇ ਇਸ ਦਾ ਵੀ ਹਿਸਾਬ-ਕਿਤਾਬ ਮੰਗਿਆ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੇ ਲਾਕਡਾਊਨ (Lockdow) ਦੇ ਬਾਵਜੂਦ ਪੀੜਤ ਲੋਕਾਂ ਦੇ ਅੰਕੜੇ ਘਟਣ ਦਾ ਨਾਮ ਨਹੀਂ ਲੈ ਰਹੇ।

ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਵੀਰਵਾਰ ਨੂੰ ਭਾਰਤ ਵਿਚ ਕੋਰੋਨਾ ਵਾਇਰਸ (Covid-19) ਦੀ ਸੰਖਿਆ ਦੀ ਸੰਖਿਆ ਇਕ ਲੱਖ ਦਸ ਹਜ਼ਾਰ ਤੋਂ ਵੱਧ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਤੱਕ 3435 ਵਿਅਕਤੀਆਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ ਜਦੋਂ ਕਿ ਪੀੜਤਾਂ ਦੀ ਗਿਣਤੀ 1,12,359 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 5609 ਨਵੇਂ ਮਰੀਜ਼ ਮਿਲੇ ਹਨ ਅਤੇ 132 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ 45300 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਰਿਕਵਰੀ ਰੇਟ 40.31 ਪ੍ਰਤੀਸ਼ਤ ਤੱਕ ਸੁਧਾਰ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।