ਦਿੱਲੀ 'ਚ ਕਰੋਨਾ ਕੇਸਾਂ ਨੇ ਫੜੀ ਤੇਜ਼ੀ, ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ 500 ਤੋਂ ਜ਼ਿਆਦਾ ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਥੇ ਲਗਾਤਾਰ ਤੀਜ਼ੇ ਦਿਨ 500 ਤੋਂ ਵੱਧ ਕਰੋਨਾ ਕੇਸ ਦਰਜ਼ ਹੋਏ ਹਨ।

Coronavirus

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਥੇ ਲਗਾਤਾਰ ਤੀਜ਼ੇ ਦਿਨ 500 ਤੋਂ ਵੱਧ ਕਰੋਨਾ ਕੇਸ ਦਰਜ਼ ਹੋਏ ਹਨ। ਦਿੱਲੀ ਵਿਚ 20 ਮਈ ਰਾਤ 12 ਵਜੇ ਤੱਕ 571 ਨਵੇ ਮਾਮਲੇ ਸਾਹਮਣੇ ਆਏ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਇਨ੍ਹਾਂ ਮਾਮਲਿਆਂ ਦੇ ਨਾਲ ਹੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 11,659 ਹੋ ਗਈ ਹੈ। ਇਸੇ ਨਾਲ ਹੀ ਦਿੱਲੀ ਵਿਚ ਪਿਛਲੇ 24 ਘੰਟੇ ਵਿਚ 375 ਮਰੀਜ਼ ਠੀਕ ਹੋ ਚੁੱਕੇ ਹਨ।

ਇਸੇ ਤਰ੍ਹਾਂ ਹੁਣ ਤੱਕ 5,567 ਲੋਕ ਇਲਾਜ਼ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਲੈ ਕੇ ਘਰ ਪਰਤ ਚੁੱਕੇ ਹਨ। ਦਿੱਲੀ ਸਰਕਾਰ ਦੇ ਹੈਲਥ ਬੁਲਟਿਨ ਦੇ ਅਨੁਸਾਰ ਪਿਛਲੇ 24 ਘੰਟੇ ਵਿਚ ਇੱਥੇ ਇਕ ਵੀ ਮਰੀਜ਼ ਦੀ ਮੌਤ ਨਹੀਂ ਹੋਈ ਪਰ ਇੱਥੇ ਕੁੱਲ ਮੌਤਾਂ ਦੀ ਗਿਣਤੀ 194 ਹੋ ਗਈ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇੱਥੇ ਕਰੋਨਾ ਵਾਇਰਸ ਦੇ ਐਕਟਿਵ ਕੇਸ 5898 ਹਨ।

ਇਸ ਤੋਂ ਪਹਿਲਾਂ ਵੀ 19 ਮਈ ਨੂੰ ਰਾਜਧਾਨੀ ਵਿਚ ਕਰੋਨਾ ਦੇ 534 ਮਾਮਲੇ ਸਾਹਮਣੇ ਆਏ ਸਨ। ਉਧਰ ਦਿੱਲੀ ਸਰਕਾਰ ਵੱਲੋਂ ਲੌਕਡਾਊਨ 4.0 ਨੂੰ ਲੈ ਕਿ ਪਹਿਲਾਂ ਦੇ ਮੁਕਾਬਲੇ ਕੁਝ ਰਾਹਤਾਂ ਵੀ ਦਿੱਤੀਆਂ ਗਈਆਂ ਹਨ। ਦਿੱਲੀ ਦੇ ਨਰਾਇਣ ਪੁਲਿਸ ਸਟੇਸ਼ਨ ਦੇ SHO ਕਰੋਨਾ ਪੌਜਟਿਵ ਪਾਏ ਗਏ ਸਨ। ਦਰਅਸਲ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਬੇਟਾ ਬਿਮਾਰ ਹੋ ਗਿਆ ਸੀ

ਜਦੋਂ ਉਸ ਦੇ ਕਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪੌਜਟਿਵ ਪਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਘਰ ਵਿਚ ਹੀ ਕੁਆਰੰਟੀਨ ਕੀਤਾ ਗਿਆ। ਹੁਣ ਨਰਾਇਣ ਪੁਲਿਸ ਸਟੇਸ਼ਨ ਦੇ SHO ਦਾ ਵੀ ਟੈਸਟ ਕਰੋਨਾ ਪੌਜਟਿਵ ਪਾਇਆ ਗਿਆ ਹੈ। ਦੱਸ ਦਈਏ ਕਿ ਦਿੱਲੀ ਵਿਚ ਹੁਣ ਤੱਕ 5 SHO ਕਰੋਨਾ ਪੌਜਟਿਵ ਪਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।