China ’ਚ ਕੱਲ੍ਹ ਤੋਂ ਮਹਾਂਸੰਸਦ, ਪੱਤਰਕਾਰਾਂ ਸਮੇਤ ਸਾਰਿਆਂ ਦਾ ਹੋਵੇਗਾ Corona Test

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜਿਹੇ ਵਿਚ ਆਯੋਜਕਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ...

Coronavirus china parliament annual session corona test journalist

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆਭਰ ਵਿਚ ਆਲੋਚਨਾ ਝੱਲ ਰਿਹਾ ਚੀਨ ਹੁਣ ਵਾਪਸ ਪਟਰੀ ਤੇ ਆਉਣ ਲੱਗਾ ਹੈ। ਸ਼ੁੱਕਰਵਾਰ ਨੂੰ ਇੱਥੇ ਚੀਨੀ ਸੰਸਦ ਦਾ ਸਲਾਨਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਇਸ ਦੇ ਜ਼ਰੀਏ ਚੀਨ ਅਪਣੇ ਆਉਣ ਵਾਲੇ ਸਾਲ ਲਈ ਖਰੜਾ ਤਿਆਰ ਕਰੇਗਾ। ਇੱਥੇ ਦੇ ਆਸਪਾਸ ਦੇ ਦੇਸ਼ਾਂ ਤੋਂ ਕਈ ਪੱਤਰਕਾਰ ਕਵਰ ਕਰਨ ਲਈ ਪਹੁੰਚ ਰਹੇ ਹਨ।

ਅਜਿਹੇ ਵਿਚ ਆਯੋਜਕਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਹਰ ਪੱਤਰਕਾਰ ਨੂੰ ਇੱਥੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ। ਕੋਰੋਨਾ ਵਾਇਰਸ ਕਾਰਨ ਚੀਨੀ ਸਲਾਨਾ ਸੰਸਦ ਦਾ ਸੈਸ਼ਨ ਕਰੀਬ 78 ਦਿਨਾਂ ਲਈ ਟਾਲਿਆ ਗਿਆ ਸੀ ਜੋ ਕਿ ਹੁਣ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ।

ਜਿਸ ਵਿਚ ਮੌਜੂਦਾ ਚੁਣੌਤੀਆਂ, ਆਰਥਿਕ ਚੁਣੌਤੀਆਂ ਅਤੇ ਦੁਨੀਆ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਚਰਚਾ ਹੋਣੀ ਹੈ। ਸੰਸਦ ਵਿਚ ਪੱਤਰਕਾਰਾਂ ਦੀ ਐਂਟਰੀ ਲਈ ਕੁੱਝ ਹੀ ਸੀਟਾਂ ਬੁੱਕ ਕੀਤੀਆਂ ਗਈਆਂ ਹਨ, ਬਲਕਿ ਹੋਰਾਂ ਨੂੰ ਵੀਡੀਉ ਲਿੰਕ ਰਾਹੀਂ ਹੀ ਜੁੜਨਾ ਪਵੇਗਾ।

ਬੀਜਿੰਗ ਵਿਚ ਨੈਸ਼ਨਲ ਪੀਪਲ ਕਾਂਗਰਸ ਵਿਚ ਸ਼ੁੱਕਰਵਾਰ ਤੋਂ ਵੱਡੇ ਇਵੈਂਟ ਦੀ ਸ਼ੁਰੂਆਤ ਹੋਵੇਗੀ। ਬੁੱਧਵਾਰ ਨੂੰ ਇੱਥੇ ਹਾਂਗਕਾਂਗ, ਤਾਇਵਾਨ ਸਮੇਤ ਹੋਰ ਗੁਆਂਢੀ ਦੇਸ਼ਾਂ ਦੇ ਪੱਤਰਕਾਰ ਪਹੁੰਚੇ ਸਨ। ਪਰ ਇੱਥੇ ਸਭ ਤੋਂ ਪਹਿਲਾਂ ਹਰ ਕਿਸੇ ਦਾ ਐਸਿਡ ਟੈਸਟ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਪੱਤਰਕਾਰਾਂ ਨੂੰ ਕੁੱਝ ਘੰਟੇ ਆਈਸੋਲੇਸ਼ਨ ਵਿਚ ਰਹਿਣਾ ਪਵੇਗਾ। ਬੁੱਧਵਾਰ ਨੂੰ ਜਿਹੜੇ ਟੈਸਟ ਹੋਏ ਹਨ ਉਹਨਾਂ ਵਿਚੋਂ ਸਾਰਿਆਂ ਦਾ ਰਿਜ਼ਲਟ ਨੈਗੇਟਿਵ ਆਇਆ ਹੈ।

ਸਿਰਫ ਪੱਤਰਕਾਰ ਹੀ ਨਹੀਂ ਬਲਕਿ ਹਰ ਕਿਸੇ ਨੂੰ ਇੱਥੇ ਟੈਸਟ ਕਰਵਾਉਣਾ ਪਵੇਗਾ। ਇੱਥੇ ਕਰੀਬ ਤਿੰਨ ਹਜ਼ਾਰ ਲੋਕ ਇਕੱਠੇ ਹੋਣਗੇ ਜੋ ਕਿ ਚੀਨ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ। ਇਸ ਦੌਰਾਨ ਮਾਸਕ, ਸੋਸ਼ਲ ਡਿਸਟੈਸਿੰਗ ਨੂੰ ਕੇ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ।

ਦਸ ਦਈਏ ਕਿ ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਭਗ ਖ਼ਤਮ ਹੋ ਚੁੱਕਾ ਹੈ ਇੱਥੇ ਹੁਣ ਸਿਰਫ ਇਕ-ਦੋ ਕੇਸ ਹੀ ਸਾਹਮਣੇ ਆ ਰਹੇ ਹਨ। ਚੀਨ ਵਿਚ ਜਨਵਰੀ, ਫਰਵਰੀ ਵਿਚ ਕੋਰੋਨਾ ਵਾਇਰਸ ਦੀ ਤਬਾਹੀ ਬਹੁਤ ਜ਼ਿਆਦਾ ਸੀ ਇੱਥੇ ਕੁੱਲ 85 ਹਜ਼ਾਰ ਦੇ ਲਗਭਗ ਕੇਸ ਅਤੇ 4000 ਹਜ਼ਾਰ ਦੇ ਕਰੀਬ ਮੌਤਾਂ ਹੋਈਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।