ਦੇਸ਼ ਵਿਚ Omicron ਦੇ ਸਬ ਵੇਰੀਐਂਟ BA.4 ਦੇ 2 ਮਾਮਲੇ ਆਏ ਸਾਹਮਣੇ, INSACOG ਨੇ ਕੀਤੀ ਪੁਸ਼ਟੀ
ਕੋਰੋਨਾ ਦਾ ਇਹ ਸਟ੍ਰੇਨ ਬੀ.ਏ.2 ਵਰਗਾ ਹੈ। ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (INSACOG) ਨੇ ਇਸ ਦੀ ਪੁਸ਼ਟੀ ਕੀਤੀ ਹੈ।
ਨਵੀਂ ਦਿੱਲੀ: ਭਾਰਤ ਵਿਚ ਓਮੀਕਰੋਨ ਦੇ ਸਬ-ਵੇਰੀਐਂਟ BA.4 ਦਾ ਦੂਜਾ ਕੇਸ ਤਾਮਿਲਨਾਡੂ ਵਿਚ ਪਾਇਆ ਗਿਆ ਹੈ। ਤੇਲੰਗਾਨਾ ਦੇ ਹੈਦਰਾਬਾਦ 'ਚ ਸ਼ੁੱਕਰਵਾਰ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾ ਰਿਹਾ ਹੈ। ਕੋਰੋਨਾ ਦਾ ਇਹ ਸਟ੍ਰੇਨ ਬੀ.ਏ.2 ਵਰਗਾ ਹੈ। ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (INSACOG) ਨੇ ਇਸ ਦੀ ਪੁਸ਼ਟੀ ਕੀਤੀ ਹੈ।
Omicron Case
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਤਾਮਿਲਨਾਡੂ ਦੇ ਚੇਨੀਆ ਤੋਂ 30 ਕਿਲੋਮੀਟਰ ਦੂਰ ਚੇਂਗਲਪੱਟੂ ਜ਼ਿਲ੍ਹੇ ਦੇ ਨਵਾਲੂਰ ਦਾ ਵਸਨੀਕ ਹੈ। BA.4 ਵੇਰੀਐਂਟ ਦਾ ਸਭ ਤੋਂ ਪਹਿਲਾ ਮਾਮਲਾ 10 ਜਨਵਰੀ ਨੂੰ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ। ਉਦੋਂ ਤੋਂ ਹੀ ਇਸ ਦੇ ਮਾਮਲੇ ਸਾਰੇ ਦੱਖਣੀ ਅਫਰੀਕੀ ਪ੍ਰਾਂਤਾਂ ਵਿਚ ਮਿਲ ਰਹੇ ਹਨ। ਅਜਿਹੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ BA.4 ਜਾਂ BA.5 ਵੇਰੀਐਂਟ ਨਾਲ ਸੰਕਰਮਿਤ ਹੋਣ ਵਾਲੇ ਲੋਕਾਂ ਵਿਚ ਕੋਈ ਨਵੇਂ ਲੱਛਣ ਜਾਂ ਗੰਭੀਰ ਬਿਮਾਰੀ ਦਿਖਾਈ ਦੇ ਰਹੀ ਹੈ।
Omicron Case
ਇਸ ਦੇ ਨਾਲ ਹੀ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2,274 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। 2,309 ਲੋਕਾਂ ਦੀ ਨੈਗੇਟਿਵ ਕੋਰੋਨਾ ਰਿਪੋਰਟ ਆਉਣ ਕਾਰਨ 60 ਐਕਟਿਵ ਕੇਸ ਘੱਟ ਹੋਏ ਹਨ। ਇਸ ਸਮੇਂ ਦੇਸ਼ ਵਿਚ ਕੋਰੋਨਾ ਦੇ 13,652 ਐਕਟਿਵ ਕੇਸ ਹਨ। ਜੇਕਰ ਵੀਰਵਾਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕੋਰੋਨਾ ਮਾਮਲੇ 'ਚ 1% ਦਾ ਮਾਮੂਲੀ ਵਾਧਾ ਹੋਇਆ ਹੈ।