ਜੇਲ੍ਹਾਂ ਵਿਚ ਵਧ ਰਿਹਾ ਕੈਦੀਆਂ ਦੀ ਮੌਤ ਦਾ ਅੰਕੜਾ : 10 ਸਾਲ ਵਿਚ 586 ਕੈਦੀਆਂ ਨੇ ਦਿਤੀ ਜਾਨ
ਪੰਜਾਬ ਵਿਚ 1315 ਕੈਦੀਆਂ ਨੇ ਆਤਮਹੱਤਿਆ ਕੀਤੀ। ਚੰਡੀਗੜ੍ਹ ਦੀ ਜੇਲ੍ਹ ਵਿਚ 36 ਨੇ ਸੁਸਾਇਡ ਕੀਤਾ
ਚੰਡੀਗੜ੍ਹ- ਹਰਿਆਣਾ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਦੀ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। ਅੰਕੜਿਆਂ ਦੀ ਮੰਨੀਏ ਤਾਂ 10 ਸਾਲਾਂ ਵਿਚ ਜੇਲ੍ਹਾਂ ਵਿਚ ਬੰਦ ਕਰੀਬ 586 ਕੈਦੀ ਫਾਹਾ ਲਗਾ ਕੇ ਜਾਨ ਦੇ ਚੁਕੇ ਹਨ।
ਸੂਤਰਾਂ ਦੀ ਮੰਨੀਏ ਤਾਂ ਜੇਲ੍ਹ ਵਿਚ ਬੰਦ ਕੈਦੀ ਰਿਸ਼ਤੇਦਾਰਾਂ ਤੋਂ ਦੂਰ ਤਣਾਅ ਵਿਚ ਰਹਿੰਦੇ ਹਨ ਤੇ ਮੌਕਾ ਮਿਲਦੇ ਹੀ ਖ਼ੁਦ ਦੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਜੇਲ੍ਹ ਵਿਚ ਖ਼ੁਦਕੁਸ਼ੀ ਕਰਨ ਵਾਲੇ ਕੈਦੀਆਂ ਦੇ ਰਿਸ਼ਤੇਦਾਰਾਂ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮਦਦ ਦੀ ਅਪੀਲ ਕੀਤੀ। ਖ਼ੁਦਕੁਸ਼ੀ ਦੇ ਮਾਮਲਿਆਂ ਵਿਚ ਨਿਆਇਕ ਜਾਂਚ ਵੀ ਸ਼ੁਰੂ ਹੋਈ ਹੈ ਤੇ ਹੁਣ ਜੇਲ੍ਹ ਵਿਭਾਗ ਅਜਿਹੇ ਮਾਮਲਿਆਂ ਵਿਚ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇ ਰਹੇ ਹਨ। ਹਰਿਆਣਾ ਮਨੁੱਖੀ ਅਧਿਕਾਰ ਅਯੋਗ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਪ੍ਰਦੇਸ਼ ਸਰਕਾਰ ਨੇ ਅਜਿਹੇ ਬੰਦੀਆਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਹੈ ਜਿਹਨਾਂ ਨੇ ਖ਼ੁਦਕੁਸ਼ੀ ਕੀਤੀ ਹੈ।
ਸਰਕਾਰ ਨੇ ਜੇਲ੍ਹ ਵਿਚ ਬੰਦ ਕੈਦੀਆਂ ਦੁਆਰਾ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿਚ ਹੁਣ ਮੁਆਵਜ਼ਾ ਰਾਸ਼ੀ ਨੂੰ 5 ਲੱਖ ਤੋਂ ਵਧਾ ਕੇ 7.5 ਲੱਖ ਰੁਪਏ ਕਰ ਦਿਤੇ। ਜੇਲ੍ਹ ਵਿਚ ਕੈਦੀਆਂ ਦੇ ਵਿਚ ਹੋਈ ਮਾਰਕੁੱਟ ਦੇ ਬਾਅਦ ਹੋਈ ਕੈਦੀ ਦੀ ਮੌਤ, ਜੇਲ੍ਹ ਵਿਚ ਪੁਲਿਸ ਟਾਰਚਰ ਤੋਂ ਬਾਅਦ ਹੋਈ ਮੌਤ ਤੇ ਜੇਲ੍ਹ ਵਿਭਾਗ ਦੀ ਲਾਪਰਵਾਈ ਦੀ ਵਜ੍ਹਾ ਨਾਲ ਮੌਤ ਦੇ ਮਾਮਲੇ ਵਿਚ ਵੀ ਪ੍ਰਵਾਰਕ ਮੈਂਬਰਾਂ ਨੂੰ 7.5 ਲੱਖ ਰੁਪਏ ਮੁਆਵਜ਼ਾ ਰਾਸ਼ੀ ਹੀ ਦਿਤੀ ਜਾਵੇਗੀ। ਅਜਿਹੇ ਮਾਮਲੇ ਜਿਹਨਾਂ ਵਿਚ ਕੈਦੀ ਦੀ ਮੌਤ ਬੀਮਾਰੀ ਕਾਰਨ ਹੋਈ ਹੋਵੇ ਜਾਂ ਫਿਰ ਕੈਦੀ ਦੀ ਮੌਤ ਜੇਲ੍ਹ ਛੱਡ ਕੇ ਭਜਣ ਦੀ ਕੋਸ਼ਿਸ਼ ਵਿਚ ਹੋਈ ਹੋਵੇ ਤਾਂ ਅਜਿਹੇ ਮਾਮਲੇ ਵਿਚ ਪ੍ਰਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿਤਾ ਜਾਵੇਗਾ।
ਹਰਿਆਣਾ ਦੀ ਤੁਲਨਾ ਵਿਚ ਪੰਜਾਬ ਦੀ ਜੇਲ੍ਹਾਂ ਵਿਚ ਕੈਦੀਆਂ ਨੇ ਜ਼ਿਆਦਾ ਖ਼ੁਦਕੁਸ਼ੀਆਂ ਕੀਤੀਆਂ ਹਨ। ਹਰਿਆਣਾ ਵਿਚ 10 ਸਾਲ ਵਿਚ 586 ਕੈਦੀਆਂ ਨੇ ਫਾਹਾ ਲਗਾਇਆ। ਪੰਜਾਬ ਵਿਚ 1315 ਕੈਦੀਆਂ ਨੇ ਆਤਮਹੱਤਿਆ ਕੀਤੀ। ਚੰਡੀਗੜ੍ਹ ਦੀ ਜੇਲ੍ਹ ਵਿਚ 36 ਨੇ ਸੁਸਾਇਡ ਕੀਤਾ।
ਸਾਲ ਹਰਿਆਣਾ ਪੰਜਾਬ ਚੰਡੀਗੜ੍ਹ
2014-15 45 220 01
2015-16 72 185 06
2016-17 40 148 03
2017-18 50 130 04
2018-19 67 120 03
2019-20 70 100 05
2020-21 42 72 02
2021-22 100 150 02
2022-23 100 190 10