ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਭਿਆਨਕ ਸੜਕ ਹਾਦਸਾ, 21 ਲੋਕਾਂ ਦੀ ਮੌਤ
ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਵੀਰਵਾਰ ਸਵੇਰੇ ਹੋਏ ਸੜਕ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਵਿਚ ...
ਭੋਪਾਲ : ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਵੀਰਵਾਰ ਸਵੇਰੇ ਹੋਏ ਸੜਕ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਵਿਚ ਛੇ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਵਿਚ ਸਾਰੇ ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਵਿਆਹ ਦੀ ਰਸਮ ਲਈ ਕਿਸੇ ਰਿਸ਼ਤੇਦਾਰੀ ਵਿਚ ਜਾ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਮੁਰੈਨਾ ਵਿਚ ਵੀਰਵਾਰ ਸਵੇਰੇ ਟਰੈਕਟਰ ਟ੍ਰਾਲੀ ਅਤੇ ਜੀਪ ਦੀ ਟੱਕਰ ਹੋ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਪਰਖਚੇ ਉਡ ਗਏ। ਹਾਦਸਾ ਵੀਰਵਾਰ ਤੜਕੇ 5:30 ਵਜੇ ਹੋਇਆ। ਜੀਪ ਅਤੇ ਟਰੈਕਟਰ ਟ੍ਰਾਲੀ ਵਿਚਕਾਰ ਟੱਕਰ ਇੰਨੀ ਜ਼ੋਰਦਾਰ ਸੀ ਕਿ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹਅਤੇ ਦੋ ਨੇ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿਤਾ। ਦਸਿਆ ਜਾ ਰਿਹਾ ਹੈ ਕਿ ਜਿਸ ਟਰੈਕਟਰ ਨੇ ਟੱਕਰ ਮਾਰੀ ਉਹ ਗ਼ੈਰਕਾਨੂੰਨੀ ਖਣਨ ਵਿਚ ਲੱਗਿਆ ਸੀ। ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ।
ਦਸ ਦਈਏ ਕਿ ਮੱਧ ਪ੍ਰਦੇਸ਼ ਵਿਚ ਪਿਛਲੇ ਮਹੀਨੇ ਵੀ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਤੜਕੇ 4.30 ਵਜੇ ਵਾਪਰੇ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ 47 ਹੋਰ ਜ਼ਖ਼ਮੀ ਹੋ ਗਏ ਸਨ। ਗੁਨਾ ਪੁਲਿਸ ਥਾਣੇ ਦੇ ਮੁਖੀ ਵਿਵੇਕ ਅਸਥਾਨਾ ਅਨੁਸਾਰ ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਨਿੱਜੀ ਬੱਸ ਉੱਤਰ ਪ੍ਰਦੇਸ਼ ਦੇ ਬਾਂਦਾ ਵੱਲ ਜਾ ਰਹੀ ਸੀ,
ਜਦੋਂ ਇਹ ਬੱਸ ਤੜਕੇ 4.30 ਵਜੇ ਰੁਥਿਆਈ ਕਸਬੇ ਕੋਲ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੇ ਸਟੇਸ਼ਨਰੀ ਨਾਲ ਲੱਦੇ ਟਰੱਕ ਨਾਲ ਜਾ ਟਕਰਾਈ ਸੀ। ਹਾਦਸੇ ਵਿਚ ਡਰਾਈਵਰ ਸਣੇ ਸੱਤ ਵਿਅਕਤੀ ਥਾਏਂ ਮਾਰੇ ਗਏ ਸਨ ਦੋਂ ਕਿ ਤਿੰਨ ਨੇ ਅਸਥਾਨਾ ਦੇ ਹਸਪਤਾਲ ’ਚ ਜਾ ਕੇ ਦਮ ਤੋੜ ਦਿਤਾ ਸੀ। ਮਰਨ ਵਾਲਿਆਂ ਵਿਚ ਨੌਂ ਵਿਅਕਤੀ ਅਤੇ ਇਕ ਡੇਢ ਸਾਲ ਦੀ ਬੱਚੀ ਸ਼ਾਮਲ ਹਨ। ਜ਼ਖ਼ਮੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਗਈ ਸੀ।
ਇਹੀ ਨਹੀਂ, ਉਸ ਤੋਂ ਪਹਿਲੇ ਮਹੀਨੇ ਭਾਵ ਅਪ੍ਰੈਲ ਵਿਚ ਵੀ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿਚ ਹੋਏ ਸੜਕ ਹਾਦਸੇ ਦੌਰਾਨ 21 ਲੋਕਾਂ ਦੀ ਮੌਤ ਹੋ ਗਈ। ਅਪ੍ਰੈਲ ਮਹੀਨੇ ਹੋਏ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਸਨ ਕਿ ਮਿੰਨੀ ਟਰੱਕ ਸੋਨ ਦਰਿਆ ਦੇ ਪੁਲ ਤੋਂ ਹੇਠਾਂ ਜਾ ਡਿੱਗਿਆ ਸੀ। ਇਹ ਹਾਦਸਾ ਬੀਤੀ ਰਾਤ ਦਸ ਵਜੇ ਦੇ ਕਰੀਬ ਸਿੱਧੀ ਜ਼ਿਲ੍ਹਾ ਹੈੱਡਕੁਆਰਟਰ ਤੋਂ 42 ਕਿਲੋਮੀਟਰ ਦੂਰ ਵਾਪਰਿਆ ਸੀ।
ਅਮੇਲੀਆ ਨੇੜੇ ਜੋਗਦਾਹਾ ਪੁਲ ਦੀ ਕੰਧ ਨਾਲ ਟਕਰਾਅ ਕੇ ਟਰੱਕ ਸੁੱਕੇ ਦਰਿਆ ਵਿਚ ਸੱਠ ਸੱਤਰ ਫੁੱਟ ਡੂੰਘਾ ਡਿੱਗ ਗਿਆ ਸੀ। ਇਸ ਹਾਦਸੇ ਦੌਰਾਨ ਮੌਕੇ 'ਤੇ ਹੀ 15 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਬਾਅਦ ਵਿਚ ਇਹ ਗਿਣਤੀ 21 ਤਕ ਪਹੁੰਚ ਗਈ ਸੀ। ਇਸ ਹਾਦਸੇ ਵਿਚ ਬਹੁਤ ਸਾਰੇ ਲੋਕ ਜ਼ਖ਼ਮੀ ਵੀ ਹੋਏ ਹਨ। ਮਿ੍ਤਕਾਂ ਵਿਚ ਸੰਗੀਤਕ ਬੈਂਡ ਦੇ ਤਿੰਨ ਮੈਂਬਰ ਵੀ ਸ਼ਾਮਲ ਸਨ। ਦਸ ਦਈਏ ਕਿ ਮੱਧ ਪ੍ਰਦੇਸ਼ ਵਿਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਸੂਬਾ ਸਰਕਾਰ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀ।