ਨੀਂਦ ਦੀ ਕਮੀ ਕਾਰਨ ਬੀਮਾਰੀਆਂ ਨਾਲ ਜੂਝਦੇ ਬਹੁਤੇ ਟਰੱਕ ਚਾਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਟਰੱਕ ਚਾਲਕ ਲੰਮੀ ਦੂਰੀ ਦੀ ਯਾਤਰਾ ਕਾਰਨ ਨੀਂਦ ਦੀ ਕਮੀ ਦੀ ਸਮੱਸਿਆ ਨਾਲ ਜੂਝਦੇ ਹਨ। ਇਹ ਗੱਲ ਤਾਜ਼ਾ ਅਧਿਐਨ ਵਿਚ ਕਹੀ ਗਈ......

Truck Driver

ਨਵੀਂ ਦਿੱਲੀ : ਦੇਸ਼ ਵਿਚ ਟਰੱਕ ਚਾਲਕ ਲੰਮੀ ਦੂਰੀ ਦੀ ਯਾਤਰਾ ਕਾਰਨ ਨੀਂਦ ਦੀ ਕਮੀ ਦੀ ਸਮੱਸਿਆ ਨਾਲ ਜੂਝਦੇ ਹਨ। ਇਹ ਗੱਲ ਤਾਜ਼ਾ ਅਧਿਐਨ ਵਿਚ ਕਹੀ ਗਈ ਹੈ। ਆਈਐਮਆਰਬੀ ਦੁਆਰਾ ਕੈਸਟਰੋਲ ਇੰਡੀਆ ਨਾਲ ਮਿਲ ਕੇ ਕੀਤੇ ਗਏ ਮਹੀਨੇ ਭਰ ਲੰਮੇ ਅਧਿਐਨ ਵਿਚ ਪਤਾ ਲੱਗਾ ਹੈ ਕਿ ਗੱਡੀ ਚਲਾਉਣ ਸਮੇਂ 23 ਫ਼ੀ ਸਦੀ ਟਰੱਕ ਚਾਲਕ ਨੀਂਦ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ।

ਇਕ ਹਜ਼ਾਰ ਟਰੱਕ ਚਾਲਕਾਂ 'ਤੇ ਕੀਤੇ ਗਏ ਅਧਿਐਨ ਮੁਤਾਬਕ ਕਰੀਬ 25 ਫ਼ੀ ਸਦੀ ਟਰੱਕ ਚਾਲਕ ਡਰਾਈਵਰੀ ਕਰਨ ਸਮੇਂ ਦੋ ਘੰਟੇ ਪ੍ਰਤੀ ਦਿਨ ਤੋਂ ਘੱਟ ਨੀਂਦ ਲੈਂਦੇ ਹਨ। 35 ਫ਼ੀ ਸਦੀ ਟਰੱਕ ਚਾਲਕ ਇਕ ਦਿਨ ਵਿਚ ਮਹਿਜ਼ ਦੋ ਚਾਰ ਘੰਟੇ ਸੌਂਦੇ ਹਨ। ਸਰਵੇਖਣ ਮੁਤਾਬਕ 81 ਫ਼ੀ ਸਦੀ ਚਾਲਕ ਟਰੱਕ ਵਿਚ ਸੌਂਦੇ ਹਨ ਜਦਕਿ 10 ਫ਼ੀ ਸਦੀ ਟਰੱਕ ਚਾਲਕ ਸੜਕ 'ਤੇ ਆਰਾਮ ਫ਼ਰਮਾਉਂਦੇ ਹਨ। 

ਅਧਿਐਨ ਵਿਚ ਕਿਹਾ ਗਿਆ ਹੈ ਕਿ 53 ਫ਼ੀ ਸਦੀ ਟਰੱਕ ਚਾਲਕ ਸਰੀਰਕ ਤੇ ਮਾਨਸਿਕ ਤਣਾਅ ਸਮੇਤ ਵਾਹਨ ਚਲਾਉਣ ਨਾਲ ਜੁੜੀਆਂ ਬੀਮਾਰੀਆਂ ਨਾਲ ਜੁੜੇ ਰਹੇ ਹੁੰਦੇ ਹਨ। ਡਰਾਈਵਰਾਂ ਦੇ ਉਨੀਂਦਰੇ ਹੋਣ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਹਨ। (ਏਜੰਸੀ)