ਦਿੱਲੀ ਫਰਨੀਚਰ ਮਾਰਕਿਟ ‘ਚ ਲੱਗੀ ਭਿਆਨਕ ਅੱਗ
ਕਾਲੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਫਰਨੀਚਰ ਮਾਰਕਿਟ ਵਿਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਕਾਲੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਫਰਨੀਚਰ ਮਾਰਕਿਟ ਵਿਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਲਈ ਫਾਇਰ ਬ੍ਰਿਗੇਡ ਨੇ ਮੈਟਰੋ ਨੂੰ ਰੁਕਵਾ ਦਿੱਤਾ ਹੈ। ਫਾਇਰ ਬ੍ਰਿਗੇਡ ਦੀਆਂ 17 ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਅੱਗ ਸਵੇਰੇ 5.55 ਵਜੇ ਲੱਗੀ। ਇਸ ਮੌਕੇ ‘ਤੇ ਕਰੀਬ 17 ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈਆਂ ਸਨ।
ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਵੀ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਹੈ। ਅੱਗ ਲੱਗਣ ਕਾਰਨ ਮੈਟਰੋ ਲਾਈਨ ਨੂੰ ਰੋਕ ਦਿੱਤਾ ਗਿਆ ਹੈ। ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਹੀ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਇਸ ਮਾਰਕਿਟ ਨੂੰ ਹਟਾਉਣ ਲਈ ਕਈ ਵਾਰ ਐਮਸੀਡੀ ਨੂੰ ਪੱਤਰ ਲਿਖੇ ਗਏ ਪਰ ਇਸ ਗੈਰ-ਕਾਨੂੰਨੀ ਮਾਰਕਿਟ ਨੂੰ ਨਹੀਂ ਹਟਾਇਆ ਗਿਆ। ਫਿਲਹਾਲ ਮੈਟਰੋ ਨੂੰ ਡੇਢ ਘੰਟੇ ਲਈ ਬੰਦ ਰੱਖਿਆ ਜਾਵੇਗਾ। ਇਸ ਭਿਆਨਕ ਹਾਦਸੇ ਵਿਚ 15 ਦੁਕਾਨਾਂ ਸੜ ਕੇ ਰਾਖ਼ ਹੋ ਗਈਆਂ ਹਨ।