Harbhajan Singh ਨੇ China ਖਿਲਾਫ ਚੁੱਕਿਆ ਇਹ ਸਖ਼ਤ ਕਦਮ, CAIT ਨੇ ਕੀਤੀ ਸ਼ਲਾਘਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਚੀਨੀ ਉਤਪਾਦਾਂ ਤੇ ਪਾਬੰਦੀ ਲਗਾਉਣ ਦੇ ਵਿਚਾਰ ਦਾ...

Harbhajan singh becomes first celebrity who took these steps against china

ਨਵੀਂ ਦਿੱਲੀ: 15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ-ਚੀਨੀ ਫ਼ੌਜਾਂ ਵਿਚਕਾਰ ਹੋਏ ਸੰਘਰਸ਼ ਵਿਚ 20 ਜਵਾਨਾਂ ਦੀ ਸ਼ਹਾਦਤ ਨੇ ਦੇਸ਼ ਨੂੰ ਗੁੱਸੇ ਨਾਲ ਭਰ ਦਿੱਤਾ ਹੈ। ਲੋਕ ਚੀਨੀ ਸਮਾਨਾਂ ਦਾ ਬਾਈਕਾਟ ਕਰ ਰਹੇ ਹਨ। ਭਾਰਤੀ ਆਫ-ਸਨਿਪਰ ਹਰਭਜਨ ਸਿੰਘ ਨੇ ਵੀ ਚੀਨ ਨੂੰ ਲੈ ਕੇ ਅਪਣਾ ਵਿਰੋਧ ਜਤਾਇਆ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਚਲ ਰਹੇ ਤਣਾਅ ਦੇ ਮੱਦੇਨਜ਼ਰ ਉਹਨਾਂ ਨੇ ਕਿਸੇ ਵੀ ਚੀਨੀ ਬ੍ਰਾਂਡ ਦਾ ਸਮਰਥਨ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਭਾਰਤ ਵਿਚ ਚੀਨੀ ਉਤਪਾਦਾਂ ਤੇ ਪਾਬੰਦੀ ਲਗਾਉਣ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਹਰਭਜਨ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਕਿਸੇ ਵੀ ਚੀਨੀ ਉਤਪਾਦ ਦਾ ਸਮਰਥਨ ਨਹੀਂ ਕਰਨਗੇ। ਹਰਭਜਨ ਨੇ ਟਵੀਟ ਕੀਤਾ ਹੈ ਕਿ ਸਾਰੇ ਚੀਨੀ ਉਤਪਾਦਾਂ ਤੇ ਪਾਬੰਦੀ ਲਗਾਈ ਜਾਵੇ। ਕੰਫੈਡਰੇਸ਼ਨ ਆਫ ਆਲ ਇੰਡੀਆ ਟ੍ਰੈਡਰਸ ਨੇ ਹਰਭਜਨ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। 

ਹਰਭਜਨ ਸਿੰਘ ਦੇ ਚੀਨੀ ਸਮਾਨਾਂ ਦੇ ਬਾਈਕਾਟ ਦੇ ਵਿਚਾਰ ਦਾ ਸਮਰਥਨ ਕਰਨ ਵਾਲੇ ਪਹਿਲੇ ਭਾਰਤੀ ਮਸ਼ਹੂਰ ਹਸਤੀ ਬਣਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੈਸੇ ਜਾਂ ਦੇਸ਼ਭਗਤੀ ਦੇ ਵਿਚ ਚੋਣ ਕਰਨ ਦਾ ਫ਼ੈਸਲਾ ਹੈ। ਸੀਏਆਈਟੀ ਦੇ ਜਨਰਲ ਸੈਕਟਰੀ ਖੰਡੇਲਵਾਲ ਨੇ ਇਕ ਟਵੀਟ ਵਿਚ ਕਿਹਾ ਕਿ ਚੀਨੀ ਬ੍ਰਾਂਡਸ ਦਾ ਸਮਰਥਨ ਕਰਨਾ ਬੰਦ ਕਰਨ ਦੀ @CAITIndia ਦੀ ਅਪੀਲ ਨਾਲ ਖੜੇ ਹੋਣ ਵਾਲੇ ਉਹ ਦੇਸ਼ ਦੀ ਪਹਿਲੀ ਮਸ਼ਹੂਰ ਹਸਤੀ ਹਨ।

ਹੋਰ ਮਸ਼ਹੂਰ ਹਸਤੀਆਂ ਵੀ ਇਸ ਦਾ ਸਮਰਥਨ ਕਰਨ। ਇਹ ਫ਼ੈਸਲਾ ਪੈਸੇ ਜਾਂ ਦੇਸ਼ਭਗਤੀ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਹੈ। ਦਸ ਦਈਏ ਕਿ ਪੂਰਵੀ ਲੱਦਾਖ ਵਿਚ ਡੀ-ਐਸਕੇਲੇਸ਼ਨ ਦੌਰਾਨ ਚੀਨੀ ਫ਼ੌਜ ਦੁਆਰਾ ‘ਇਕਪਾਸੜ ਪਰਿਵਰਤਨ’ ਕਰਨ ਦੀ ਕੋਸ਼ਿਸ਼ ਤੋਂ ਬਾਅਦ ਹਿੰਸਕ ਝੜਪਾਂ ਹੋਈਆਂ।

ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਜੇ ਚੀਨੀ ਪੱਖ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਹੋਏ ਸਮਝੌਤੇ ਨੂੰ ਮੰਨੀਏ ਤਾਂ ਸੰਘਰਸ਼ ਨੂੰ ਟਾਲਿਆ ਜਾ ਸਕਦਾ ਸੀ। ਦੱਸ ਦੇਈਏ ਕਿ ਹਰਭਜਨ ਨੇ 103 ਟੈਸਟ ਮੈਚਾਂ ਵਿਚ 417 ਵਿਕਟਾਂ, 236 ਵਨਡੇ ਮੈਚਾਂ ਵਿਚ 269 ਵਿਕਟਾਂ ਅਤੇ ਟੀ ​​20 ਆਈ ਵਿਚ 28 ਵਿਕਟਾਂ ਲਈਆਂ ਹਨ, ਜੋ ਉਸ ਨੇ ਆਪਣੇ ਕ੍ਰਿਕਟ ਕੈਰੀਅਰ ਦੌਰਾਨ ਭਾਰਤ ਲਈ ਖੇਡੀਆਂ ਸਨ।

ਹਰਭਜਨ ਇੰਡੀਅਨ ਪ੍ਰੀਮੀਅਰ ਲੀਗ ਦੇ 2020 ਐਡੀਸ਼ਨ ਵਿਚ ਚੇਨੱਈ ਸੁਪਰ ਕਿੰਗਜ਼ (ਸੀਐਸਕੇ) ਲਈ ਖੇਡਣਾ ਸੀ ਜਿਸ ਦਾ ਆਯੋਜਨ 29 ਮਾਰਚ ਤੋਂ 24 ਮਈ ਤੱਕ ਹੋਣਾ ਸੀ। ਹਾਲਾਂਕਿ ਬੀਸੀਸੀਆਈ ਨੇ ਆਈਪੀਐਲ 2020 ਤੇ ਕੋਰਨਾ ਵਾਇਰਸ ਸੰਕਟ ਕਾਰਨ ਰੱਦ ਕਰ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।