ਇਸ ਸਾਲ ਨਹੀਂ ਹੋਵੇਗੀ ਕਾਂਵੜ ਯਾਤਰਾ, ਤਿੰਨ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਲਿਆ ਗਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨੂੰ ਦੇਖਦਿਆਂ ਇਸ ਵਾਰ ਕਾਂਵੜ ਯਾਤਰਾ ਨੂੰ ਵੀ ਮੁਲਤਵੀ ਕਰ ਦਿੱਤਾ ਹੈ।

Photo

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨੂੰ ਦੇਖਦਿਆਂ ਇਸ ਵਾਰ ਕਾਂਵੜ ਯਾਤਰਾ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧੀ ਫੈਸਲਾ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਨੇ ਲਿਆ ਹੈ। ਮੁੱਖ ਮੰਤਰੀ ਯੋਗੀ ਦੁਆਰਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਤ੍ਰਿਵੇਂਦਰ ਸਿੰਘ ਰਾਵਤ ਦੇ ਨਾਲ ਵੀਡੀਓ ਕਾਨਫਰੰਸਿੰਗ ਕੀਤੀ।

ਤਿੰਨੋਂ ਮੁੱਖ ਮੰਤਰੀਆਂ ਦੇ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਸਾਲ ਕਾਂਵੜ ਯਾਤਰਾ ਨੂੰ ਮੁਲਤਵੀ ਕਰਨ ਦਾ ਨਿਰਣਾ ਲਿਆ ਹੈ। ਅਜਿਹੇ ਵਿਚ ਹੁਣ ਇਸ ਸਾਲ ਕਾਂਵੜ ਯਾਤਰਾ ਨਹੀਂ ਹੋਵੇਗੀ। ਧਾਰਮਿਕ ਗੁਰੂਆਂ ਅਤੇ ਕਾਂਵੜ ਸੰਸਥਾਵਾ ਦੇ ਵੱਲੋਂ ਵੀ ਇਸ ਵਾਰ ਕਾਂਵੜ ਯਾਤਰਾ ਨਾ ਕਰਨ ਦੇ ਬਾਰੇ ਵਿਚ ਹੀ ਹਾਮੀ ਭਰੀ ਹੈ। ਕਾਂਵੜੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ

ਅਤੇ ਸਰਕਾਰ ਨੂੰ ਉਨ੍ਹਾਂ ਦੀ ਯਾਤਰਾ ਦੇ ਲਈ ਭਾਰੀ ਇੰਤਜ਼ਾਮ ਕਰਨਾ ਪੈਂਦਾ ਹੈ। ਕਾਂਵੜੀਆਂ ਦੇ ਰਸਤੇ ਵਿਚ ਜਗ੍ਹਾ-ਜਗ੍ਹਾ ਤੇ ਲੋਕਾਂ ਵੱਲੋਂ ਵਿਸ਼ਰਾਮ ਘਰ ਬਣਾਏ ਜਾਂਦੇ ਹਨ ਅਤ ਉਨ੍ਹਾਂ ਨੂੰ ਖਵਾਇਆ ਵੀ ਜਾਂਦਾ ਹੈ। ਇਸ ਤਰ੍ਹਾਂ ਜੇਕਰ ਕਰੋਨਾ ਸੰਕਟ ਦੇ ਵਿਚ ਕਾਂਵੜ ਯਾਤਰਾ ਨੂੰ ਆਗਿਆ ਮਿਲ ਜਾਂਦੀ ਤਾਂ ਕਰੋਨਾ ਵਾਇਰਸ ਦੇ ਕੇਸਾਂ ਵਿਚ ਹੋਰ ਵਾਧਾ ਹੋਣ ਦਾ ਖਤਰਾ ਸੀ।

ਮੌਨਸੂਨ ਵਿਚ ਸ਼ੁਰੂ ਹੋਣ ਵਾਲੀ ਇਹ ਯਾਤਰਾ ਕਾਫੀ ਚਰਚਾ ਵਿਚ ਰਹਿੰਦੀ ਹੈ। ਇਸ ਵਿਚ ਕਾਂਵੜੀਏ ਵੱਡੀ ਗਿਣਤੀ ਵਿਚ ਹਰਿਦੁਆਰ ਤੋਂ ਕਾਂਵੜ ਵਿਚ ਜਲ ਲਿਆ ਕੇ ਆਪਣੇ ਉੱਥੋਂ ਦੇ ਸ਼ਿਵ ਮੰਦਰਾਂ ਵਿਚ ਪਹੁੰਚਾਉਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।