ਸ਼ੁਸ਼ਾਂਤ ਦੀ ਮੌਤ ਤੋਂ ਬਾਅਦ ਮੈਥਿਲੀ ਠਾਕੁਰ ਨੇ ਲਿਆ ਵੱਡਾ ਫੈਸਲਾ, ਹੁਣ ਨਹੀ ਗਾਏਗੀ ਬਾਲੀਵੁੱਡ ਦੇ ਗਾਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੀ ਮਿਥਿਲਾ ਦੀ ਬੇਟੀ ਅਤੇ ਗਾਇਕਾ ਮੈਥਿਲੀ ਠਾਕੁਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਬਾਲੀਵੁੱਡ ਦੇ ਗਾਣੇ ਨਹੀਂ ਗਾਏ ਗਈ।

Photo

ਨਵੀਂ ਦਿੱਲੀ : ਬਿਹਾਰ ਦੀ ਮਿਥਿਲਾ ਦੀ ਬੇਟੀ ਅਤੇ ਗਾਇਕਾ ਮੈਥਿਲੀ ਠਾਕੁਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਬਾਲੀਵੁੱਡ ਦੇ ਗਾਣੇ ਨਹੀਂ ਗਾਏ ਗਈ। ਇਸ ਗੱਲ ਦੀ ਪੁਸ਼ਟੀ ਮੈਥਿਲੀ ਠਾਕੁਰ ਦੇ ਪਿਤਾ ਨੇ ਖੁਦ ਮੀਡੀਆ ਨਾਲ ਗੱਲ ਕਰਦੇ ਸਮੇਂ ਦੌਰਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਥਿਲੀ ਆਪਣੇ ਯੂਟਿਊਬ ਚੈਨਲ ਤੇ ਜੋ ਬਾਲੀਵੁੱਡ ਦੇ ਕਵਰ ਗਾਣੇ ਗਾਉਂਦੀ ਸੀ, ਹੁਣ ਉਹ ਅਜਿਹਾ ਨਹੀਂ ਕਰੇਗੀ। ਉੱਥੇ ਹੀ ਹਾਲ ਹੀ ਵਿਚ ਮੈਥਾਲੀ ਦੇ ਵੱਲੋਂ ਵੀ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਗਿਆ ਸੀ

ਕਿ ਸ਼ੁਸ਼ਾਂਤ ਸਿੰਘ ਰਾਜਪੁਤ ਦੀ ਮੌਤ ਤੋਂ ਬਾਅਦ ਉਹ ਕਾਫੀ ਸਦਮੇ ਵਿਚ ਹੈ। ਉਸ ਨੇ ਕਿਹਾ ਕਿ ਹੁਣ ਉਹ ਬਾਲੀਵੁੱਡ ਦੇ ਲਈ ਗਾਣੇ ਨਹੀਂ ਗਾਏਗੀ ਅਤੇ ਇਸ ਲਈ ਹੁਣ ਉਹ ਕੋਈ ਵੀ ਕੰਮ ਕੰਪਰੋਮਾਈਜ਼ ਕਰਕੇ ਨਹੀਂ ਕਰੇਗੀ। ਇਸ ਲਈ ਉਸ ਨੂੰ ਜੋ ਚੀਜ ਚੰਗੀ ਲੱਗੇ ਉਹ ਉਸ ਨੂੰ ਹੀ ਕਰੇਗੀ। ਦੱਸ ਦੱਈਏ ਕਿ ਸ਼ੁਸ਼ਾਂਤ ਸਿੰਘ ਰਾਜਪੁਤ ਦੀ ਮੌਤ ਨੂੰ ਇਕ ਹਫ਼ਤੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਵੀ ਸ਼ੁਸ਼ਾਂਤ ਦੇ ਕਰੀਬ ਅਤੇ ਉਸ ਦੇ ਫੈਂਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਸ਼ੁਸ਼ਾਂਤ ਸਾਡੇ ਵਿਚ ਨਹੀਂ ਰਹੇ।

ਆਮ ਲੋਕਾ ਦੇ ਨਾਲ-ਨਾਲ ਬਾਲੀਵੁੱਡ ਦੇ ਵੱਡੇ-ਵੱਡੇ ਕਲਾਕਾਰ ਵੀ ਸ਼ੁਸ਼ਾਂਤ ਸਿੰਘ ਦੀ ਮੌਤ ਨੂੰ ਲੇ ਕੇ ਪ੍ਰੋਟੈਸਟ ਕਰ ਰਹੇ ਹਨ। ਸ਼ੁਸ਼ਾਂਤ ਸਿੰਘ ਰਾਜਪੁਤ ਦੇ ਵੱਲੋਂ ਆਤਮ ਹੱਤਿਆ ਕਿਉਂ ਕੀਤੀ ਗਈ ਇਸ ਬਾਰੇ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ। ਖਬਰਾਂ ਵਿਚ ਹੁਣ ਤੱਕ ਇਹ ਹੀ ਸਾਹਮਣੇ ਆਇਆ ਹੈ ਕਿ ਸ਼ੁਸ਼ਾਂਤ ਸਿੰਘ ਰਾਜਪੁਤ ਪਿਛਲੇ 6 ਮਹੀਨੇ ਤੋਂ ਡਿਪਰੈਸ਼ਨ ਵਿਚ ਸਨ। ਦੱਸ ਦੱਈਏ ਕਿ ਸ਼ੁਸ਼ਾਂਤ ਸਿੰਘ ਰਾਜਪੁਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਵੰਸ਼ ਵਾਦ ਨੂੰ ਲੈ ਕੇ ਬਹਿਸ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ।

ਇਸ ਵਿਚ ਕੁਝ ਆਦਾਕਾਰ ਬਾਲੀਵੁੱਡ ਦਾ ਪ੍ਰਦਾਫਾਸ਼ ਕਰਨ ਵਿਚ ਲੱਗੇ ਹੋਏ ਹਨ। ਜਿਸ ਵਿਚ ਕੰਗਣਾ ਰਣੌਤ, ਐਕਟਰ ਸਾਹਿਲ ਖਾਨ ਅਤੇ ਡਾਇਰੈਕਟਰ ਆਬਿਵਨ ਕਸ਼ਪ ਮੁੱਖ ਰੂਪ ਵਿਚ ਸ਼ਾਮਿਲ ਹਨ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਸਲਮਾਨ ਖਾਨ, ਕਰਨ ਜੋਹਰ, ਆਲੀਆ ਭੱਟ ਅਤੇ ਮਹੇਸ਼ ਭੱਟ ਨੂੰ ਲੈ ਕੇ ਲਗਾਤਾਰ ਸ਼ੋਸਲ ਮੀਡੀਆ ਤੇ ਲੋਕਾਂ ਵੱਲੋਂ ਪੋਸਟਾਂ ਸ਼ੇਅਰ ਕੀਤੀਆ ਜਾ ਰਹੀਆ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।