ਮਹਿੰਗਾਈ ਦੀ ਮਾਰ: ਬੇਰੁਜ਼ਗਾਰੀ ਸਿਖਰ 'ਤੇ, ਦਿੱਲੀ 'ਚ ਹਰ ਦੂਜੇ ਵਿਅਕਤੀ ਕੋਲ ਨਹੀਂ ਹੈ ਕੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

CMIE ਦੇ ਅੰਕੜਿਆਂ ਅਨੁਸਾਰ, ਇਸ ਸਮੇਂ ਰਾਸ਼ਟਰੀ ਪੱਧਰ 'ਤੇ ਬੇਰੁਜ਼ਗਾਰੀ ਦਰ ਵਿਚ ਸੁਧਾਰ ਹੋਇਆ ਹੈ। ਹੁਣ ਇਹ ਦਰ 10.8 ਫੀਸਦੀ ਤੱਕ ਪਹੁੰਚ ਗਿਆ ਹੈ।

Unemployment is at peak

ਨਵੀਂ ਦਿੱਲੀ: ਅੱਜ ਯੋਗਾ ਦਿਵਸ (International Yoga Day) 'ਤੇ ਪ੍ਰਧਾਨ ਮੰਤਰੀ ਮੋਦੀ (PM Modi) ਨੇ ਦੇਸ਼-ਦੁਨਿਆ ਨੂੰ ਯੋਗਾ ਕਰਨ ਦਾ ਸੰਦੇਸ਼ ਦਿੱਤਾ। ਪਰ ਉਨ੍ਹਾਂ ਦਾ ਇਹ ਸੰਦੇਸ਼ ਉਹਨਾਂ ਲੋਕਾਂ ਦੇ ਕੋਈ ਕੰਮ ਦਾ ਨਹੀਂ, ਜਿਨ੍ਹਾਂ ਕੋਲ ਇਸ ਸਮੇਂ ਕੋਈ ਨੌਕਰੀ ਨਹੀਂ ਹੈ ਅਤੇ ਇਸ ਵਧਦੀ ਮਹਿੰਗਾਈ ਨੇ ਉਹਨਾਂ ਤੋਂ ਰੋਟੀ ਤੱਕ ਖੋਹ ਲਈ ਹੈ। ਆਰਥਿਕ ਗਤੀਵੀਧੀਆਂ (Economic Activities) 'ਚ ਆਈ ਮੰਦੀ ਕਾਰਨ ਇਸ ਸਮੇਂ ਬੇਰੁਜ਼ਗਾਰੀ ਸਿਖਰ 'ਤੇ ਹੈ (Unemployment rate is at top)। ਦੇਸ਼ ਦੀ ਰਾਜਧਾਨੀ ਦਿੱਲੀ (Delhi) 'ਚ ਬੇਰੁਜ਼ਗਾਰੀ ਦੀ ਦਰ 45.6 ਫੀਸਦੀ ਤੱਕ ਪਹੁੰਚ ਗਈ ਹੈ ਯਾਨੀ ਇਥੋਂ ਦਾ ਹਰ ਦੂਜਾ ਵਿਅਕਤੀ ਬੇਰੁਜ਼ਗਾਰ ਹੈ। 

ਹੋਰ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ,ਕੁੰਵਰ ਵਿਜੇ ਪ੍ਰਤਾਪ ਤੇ ਭਗਵੰਤ ਮਾਨ ਵੀ ਰਹੇ ਮੌਜੂਦ

ਹਰਿਆਣਾ (Haryana) ਵਿਚ ਬੇਰੁਜ਼ਗਾਰੀ ਦੀ ਦਰ 29.1 ਫੀਸਦੀ, ਤਾਮਿਲਨਾਡੂ (Tamil Nadu) 'ਚ 28 ਫੀਸਦੀ ਅਤੇ ਰਾਜਸਥਾਨ (Rajasthan) 'ਚ 27.6 ਫੀਸਦੀ ਹੋ ਗਈ ਹੈ। ਜਿਸਦਾ ਮਤਲਬ ਹੈ ਇਹਨਾਂ ਸੂਬਿਆਂ ਵਿਚ ਲਗਭਗ ਹਰ ਤੀਜੇ ਵਿਅਕਤੀ ਕੋਲ ਕੰਮ ਨਹੀਂ ਹੈ। ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨਾਮੀ (CMIE) ਦੇ ਅੰਕੜਿਆਂ ਅਨੁਸਾਰ, ਇਸ ਸਮੇਂ ਰਾਸ਼ਟਰੀ ਪੱਧਰ 'ਤੇ ਬੇਰੁਜ਼ਗਾਰੀ ਦਰ ਵਿਚ ਸੁਧਾਰ ਹੋਇਆ ਹੈ। ਹੁਣ ਇਹ 10.8 ਫੀਸਦੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਮਈ ਦੇ ਅੰਤ ਵਿਚ ਇਹ ਦਰ 11.9 ਫੀਸਦੀ ਤੱਕ ਪਹੁੰਚ ਗਿਆ ਸੀ।

ਸ਼ਹਿਰੀ ਖੇਤਰਾਂ (Urban Areas) ਵਿਚ ਬੇਰੁਜ਼ਗਾਰੀ ਦੀ ਦਰ 12.9 ਫੀਸਦੀ ਅਤੇ ਪੇਂਡੂ ਖੇਤਰਾਂ (Rural Areas) ਵਿਚ 9.8 ਫੀਸਦੀ 'ਤੇ ਪਹੁੰਚ ਗਈ ਹੈ। ਸਭ ਤੋਂ ਘੱਟ ਬੇਰੁਜ਼ਗਾਰੀ ਵਾਲੇ ਸੂਬਿਆਂ ਵਿਚ ਅਸਾਮ (Assam) ਸਭ ਤੋਂ ਅਗੇ ਹੈ, ਜਿਥੇ ਸਿਰਫ਼ 0.1 ਫੀਸਦ ਲੋਕਾਂ ਨੇ ਕਿਹਾ ਕਿ ਉਹਨਾਂ ਕੋਲ ਕੋਈ ਰੁਜ਼ਗਾਰ ਨਹੀਂ ਹੈ। 

ਹੋਰ ਪੜ੍ਹੋ: ਬਜ਼ੁਰਗ ਕੁੱਟਮਾਰ ਮਾਮਲਾ: Twitter ਦਾ ਪੁਲਿਸ ਨੂੰ ਜਵਾਬ- ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ

ਵਪਾਰੀ ਸੰਗਠਨ CAIT ਦੇ ਮੁੱਖ ਮੈਂਬਰ ਸੁਮਿਤ ਅਗਰਵਾਲ (Sumit Aggarwal) ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਜ਼ਾਰ ਵਿਚ ਅਜੇ ਵੀ ਅਨਿਸ਼ਚਿਤਤਾ ਦਾ ਮਾਹੌਲ ਹੈ। ਵਪਾਰ ਵਿਚ ਢਿਲ ਹੋਣ ਕਾਰਨ ਬਾਜ਼ਾਰ ਖੁਲ੍ਹੇ ਹਨ, ਲੋਕ ਬਾਜ਼ਾਰਾਂ ਵਿਚ ਪਹੁੰਚ ਰਹੇ ਹਨ ਪਰ ਲੋਕਾਂ ਦੇ ਹੱਥ 'ਚ ਨਕਦੀ ਨਹੀਂ ਹੈ। ਇਸ ਲਈ ਲੋਕ ਖਰਚਿਆਂ ਤੋਂ ਪਰਹੇਜ਼ ਕਰ ਰਹੇ ਹਨ ਅਤੇ ਬਾਜ਼ਾਰਾਂ ਵਿਚ ਤਰੱਕੀ ਨਹੀਂ ਹੋ ਰਹੀ।

ਦੇਸ਼ ਦੇ ਵਿਗਿਆਨਿਕ ਅਤੇ ਡਾਕਟਰੀ ਮਾਹਰਾਂ ਨੇ 2-3 ਮਹੀਨੇ ਅੰਦਰ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਜਤਾਇਆ ਹੈ। ਇਸ ਕਰਕੇ ਵਪਾਰੀ ਬਜ਼ਾਰ ਵਿਚ ਪੈਸਾ ਲਾਉਣ ਤੋਂ ਗੁਰੇਜ਼ ਕਰ ਰਹੇ ਹਨ। ਕਿਉਂਕਿ ਜੇ ਕੋਰੋਨਾ ਦੀ ਤੀਜੀ ਲਹਿਰ ਆਉਣ 'ਤੇ ਲਾਕਡਾਉਨ ਲਗਦਾ ਹੈ ਤਾਂ ਵਪਾਰੀਆਂ ਨੂੰ ਡਰ ਹੈ ਕਿ ਉਹਨਾਂ ਦਾ ਪੈਸਾ ਲੰਬੇ ਸਮੇਂ ਤੱਕ ਫੱਸ ਸਕਦਾ ਹੈ। 

ਹੋਰ ਪੜ੍ਹੋ: ਸਿੱਖ ਚਿਹਰਾ ਹੀ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ : ਕੇਜਰੀਵਾਲ

ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਲਾਕਡਾਉਨ (Lockdown) 'ਚ ਢਿਲ ਮਿਲਣ ਕਾਰਨ ਆਰਥਿਕ ਗਤੀਵੀਧੀਆਂ ਵਧਣ ਲਗੀਆਂ ਹਨ ਅਤੇ ਇਸ ਕਾਰਨ ਬੇਰੁਜ਼ਗਾਰੀ ਦਰ 'ਚ ਗਿਰਾਵਟ ਆਉਣ ਦੀ ਉਮੀਦ ਹੈ।