ਯਾਤਰੀਆਂ ਲਈ ਖੁਸ਼ਖ਼ਬਰੀ, ਦਿੱਲੀ ਸਮੇਤ ਕਈ ਵੱਡੇ ਸ਼ਹਿਰਾਂ ਲਈ ਅੱਜ ਤੋਂ ਸ਼ੁਰੂ ਹੋਈਆਂ 50 ਸਪੈਸ਼ਲ ਟ੍ਰੇਨਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਨੇ ਕਿਹਾ ਕਿ ਹਫ਼ਤਾਵਰੀ ਟ੍ਰੇਨਾਂ ਦੇ ਨਾਲ, ਹੋਰ ਵਿਸ਼ੇਸ਼ ਰੇਲ ਸੇਵਾਵਾਂ ਇਸ ਹਫ਼ਤੇ ਤੋਂ ਇੱਕ ਵਾਰ ਫਿਰ ਹੋਣਗੀਆਂ ਸ਼ੁਰੂ।

Indian Railways started 50 special trains from today

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ (Coronavirus) ਅਤੇ ਲਾਕਡਾਉਨ ਕਾਰਨ ਭਾਰਤੀ ਰੇਲਵੇ (Indian Railway) ਦੀ ਗਤੀ ਘੱਟ ਗਈ ਸੀ। ਜਿਵੇਂ-ਜਿਵੇਂ ਕੋਰੋਨਾ ਦੇ ਮਾਮਲੇ ਘਟਦੇ ਜਾ ਰਹੇ ਹਨ, ਇੰਡੀਅਨ ਰੇਲਵੇ ਵੀ ਰਫ਼ਤਾਰ ਫੜਦਾ ਜਾ ਰਿਹਾ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ, ਕੋਰੋਨਾ ਕਰਫਿਉ (Corona Curfew) ਕਾਰਨ ਕੁਝ ਰੇਲ ਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਹੌਲੀ ਹੌਲੀ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਹਤ ਅਧਿਕਾਰੀਆਂ ਵੱਲੋਂ ਇਹ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਕੀਤੀ ਜਾ ਰਹੀ ਅਪੀਲ

ਭਾਰਤੀ ਰੇਲਵੇ ਨੇ ਕਿਹਾ ਕਿ ਰਾਂਚੀ ਤੋਂ ਆਰਾ ਅਤੇ ਟਾਟਾਨਗਰ ਤੋਂ ਅੰਮ੍ਰਿਤਸਰ ਲਈ ਚੱਲਣ ਵਾਲੀਆਂ ਹਫਤਾਵਾਰੀ ਰੇਲ ਗੱਡੀਆਂ (Weekly Trains) ਇਸ ਹਫਤੇ ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਹੋਣਗੀਆਂ। ਹਫਤਾਵਾਰੀ ਟ੍ਰੇਨਾਂ ਦੇ ਨਾਲ, ਹੋਰ ਵਿਸ਼ੇਸ਼ ਰੇਲ ਸੇਵਾਵਾਂ (Indian Railways started 50 special Trains from Today) ਦਾ ਇੱਕ ਸਮੂਹ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 

ਇਹ ਵੀ ਪੜ੍ਹੋ-ਦੱਖਣੀ ਚੀਨ 'ਚ ਫਿਰ ਵਧਿਆ ਕੋਰੋਨਾ ਦਾ ਖਤਰਾ, ਰੱਦ ਹੋਈਆਂ 400 ਤੋਂ ਵਧੇਰੇ ਉਡਾਣਾਂ

ਭਾਰਤੀ ਰੇਲਵੇ ਦੇ ਅਨੁਸਾਰ, 08640 ਰਾਂਚੀ-ਆਰਾ ਹਫਤਾਵਾਰੀ ਸਪੈਸ਼ਲ ਟ੍ਰੇਨ ਰਾਂਚੀ ਤੋਂ ਹਰ ਸ਼ਨੀਵਾਰ ਸਵੇਰੇ 9:05 ਵਜੇ ਰਵਾਨਾ ਹੋਵੇਗੀ। ਇਹ ਅਗਲੇ ਦਿਨ ਬੋਕਾਰੋ ਤੋਂ ਰਾਤ 11: 20 ਵਜੇ ਅਤੇ ਗੋਮੋ ਤੋਂ ਰਾਤ 12: 20 ਵਜੇ ਲੰਘਦਿਆਂ ਸਵੇਰੇ 7:55 ਵਜੇ ਆਰਾ ਪਹੁੰਚੇਗੀ। ਦੂਜੇ ਪਾਸੇ, ਵਾਪਸੀ ਵਾਲੀ ਟ੍ਰੇਨ - 08639 ਆਰਾ-ਰਾਂਚੀ ਸਪੈਸ਼ਲ - 27 ਜੂਨ ਤੋਂ ਹਰ ਐਤਵਾਰ ਨੂੰ ਸਵੇਰੇ 10 ਵਜੇ ਆਰਾ ਤੋਂ ਰਵਾਨਾ ਹੋਵੇਗੀ। ਟ੍ਰੇਨ ਸ਼ਾਮ 4:22 ਵਜੇ ਗੋਮੋ, ਬੋਕਾਰੋ ਸ਼ਾਮ 5:50 ਵਜੇ ਅਤੇ ਰਾਂਚੀ 8-10 ਵਜੇ ਪਹੁੰਚੇਗੀ।

ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

ਦੱਸ ਦੇਈਏ ਕਿ ਇਸ ਹਫਤੇ ਦੇ ਸ਼ੁਰੂ ਵਿੱਚ, ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ (Piyush Goyal) ਨੇ ਰੇਲ ਗੱਡੀਆਂ ਦੀ ਇੱਕ ਸੂਚੀ ਬਾਰੇ ਦੱਸਿਆ ਸੀ ਜੋ ਅੱਜ ਤੋਂ ਯਾਨੀ 21 ਜੂਨ ਨੂੰ ਚੱਲਣ ਜਾ ਰਹੀਆਂ ਹਨ। ਇਸਦੇ ਨਾਲ ਹੀ, ਉਹਨਾਂ ਨੇ ਇਸ ਹਫਤੇ ਦੇ ਅੰਤ 'ਚ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਦਾ ਨਾਮ ਵੀ ਦਿੱਤਾ ਸੀ।