ਦੇਸ਼ 'ਚ ਹੁਣ ਤੱਕ 28 ਕਰੋੜ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਟੀਕਾਕਰਨ ਮੁਹਿੰਮ ਤਹਿਤ ਐਤਵਾਰ ਤੱਕ ਕੋਰੋਨਾ ਵੈਕਸੀਨ ਦੀਆਂ 28 ਕਰੋੜ ਤੋਂ ਵਧੇਰੇ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ

Corona vaccination

ਨਵੀਂ ਦਿੱਲੀ-ਦੇਸ਼ 'ਚ ਕੋਰੋਨਾ ਮਹਾਮਾਰੀ ਵਿਰੁੱਧ ਜਾਰੀ ਟੀਕਾਕਰਨ ਮੁਹਿੰਮ ਤੇਜ਼ ਗਤੀ ਨਾਲ ਚੱਲ ਰਹੀ ਹੈ। ਯੋਗ ਦਿਵਸ ਦੇ ਮੌਕੇ 'ਤੇ ਕੇਂਦਰ ਸਰਕਾਰ ਨੇ ਅੱਜ ਭਾਵ 21 ਜੂਨ ਤੋਂ ਦੇਸ਼ ਭਰ 'ਚ 18 ਸਾਲ ਤੋਂ ਵਧੇਰੀ ਉਮਰ ਦੇ ਸਾਰੇ ਵਿਅਕਤੀਆਂ ਲਈ ਮੁਫਤ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਲਈ ਟੀਕਾਕਰਨ ਲਈ ਕੋਵਿਨ ਐਪ 'ਤੇ ਰਜਿਸਟ੍ਰੇਸ਼ਨ ਦੀ ਵੀ ਜ਼ਰੂਰਤੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ ਸਿਹਤ ਅਧਿਕਾਰੀਆਂ ਵੱਲੋਂ ਇਹ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਕੀਤੀ ਜਾ ਰਹੀ ਅਪੀਲ

ਸਰਕਾਰ ਨੂੰ ਉਮੀਦ ਹੈ ਕਿ ਟੀਕਾਕਰਨ ਦੀ ਗਿਣਤੀ ਵਧੇਗੀ ਤਾਂ ਜੋ ਕੋਰੋਨਾ ਨਾਲ ਜਲਦ ਤੋਂ ਜਲਦ ਨਜਿੱਠਿਆ ਜਾ ਸਕੇ। ਦੇਸ਼ 'ਚ ਟੀਕਾਕਰਨ ਮੁਹਿੰਮ ਤਹਿਤ ਐਤਵਾਰ ਤੱਕ ਕੋਰੋਨਾ ਵੈਕਸੀਨ ਦੀਆਂ 28 ਕਰੋੜ ਤੋਂ ਵਧੇਰੇ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲਾ ਵੱਲੋਂ ਸੋਮਵਾਰ ਨੂੰ ਸਵੇਰੇ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਦੇਸ਼ 'ਚ ਹੁਣ ਤੱਕ ਟੀਕਾਕਰਨ ਦੇ 38,24,408 ਸੈਸ਼ਨ ਦੇ ਅਧੀਨ ਕੋਰੋਨਾ ਵੈਕਸੀਨ ਦੀਆਂ 28,00,36,898 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ 'ਚੋਂ 30,39,996 ਖੁਰਾਕਾਂ ਪਿਛਲੇ 24 ਘੰਟਿਆਂ 'ਚ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ-ਦੱਖਣੀ ਚੀਨ 'ਚ ਫਿਰ ਵਧਿਆ ਕੋਰੋਨਾ ਦਾ ਖਤਰਾ, ਰੱਦ ਹੋਈਆਂ 400 ਤੋਂ ਵਧੇਰੇ ਉਡਾਣਾਂ

ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁੱਲ ਟੀਕਾਕਰਨ 'ਚੋਂ 1,01,25,143 ਸਿਹਤ ਮੁਲਾਜ਼ਮਾਂ (ਐੱਚ.ਸੀ.ਡਬਲਯੂ.) ਨੂੰ ਪਹਿਲੀ ਖੁਰਾਕ ਮਿਲੀ ਹੈ ਜਦਕਿ 70,72,595 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸੇ ਤਰ੍ਹਾਂ 1,71,73,646 ਫਰੰਟਲਾਈਨ ਵਰਕਰ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਜਦਕਿ 90,51,173  ਨੂੰ ਉਨ੍ਹਾਂ ਨੂੰ ਦੂਜੀ ਖੁਰਾਕ ਵੀ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ 18 ਤੋਂ 44 ਸਾਲ ਦੀ ਉਮਰ ਵਰਗ ਦੇ 5,59,54,551 ਲੋਕਾਂ ਨੇ ਆਪਣੀ ਪਹਿਲੀ ਖੁਰਾਕ ਲਵਾ ਲਈ ਹੈ ਜਦਕਿ 12,63,242 ਨੇ ਦੂਜੀ ਖੁਰਾਕ ਵੀ ਲੈ ਲਈ ਹੈ। ਇਸ ਤੋਂ ਇਲਾਵਾ 45 ਤੋਂ 59 ਸਾਲ ਦੇ ਉਮਰ ਵਰਗ ਦੇ 8,07,11,132 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ। ਇਸੇ ਤਰ੍ਹਾਂ 60 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਵੀ ਦੋਵੇ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ-1988 ਬੈਚ ਦੇ IAS ਅਧਿਕਾਰੀ ਧਰਮਪਾਲ ਹੋਣਗੇ ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ