ਬਜ਼ੁਰਗ ਕੁੱਟਮਾਰ ਮਾਮਲਾ: Twitter ਦਾ ਪੁਲਿਸ ਨੂੰ ਜਵਾਬ- ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਵਿੱਟਰ (Twitter) ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇਕ ਮੁਸਲਮਾਨ ਬਜ਼ੁਰਗ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਦੇ ਨੋਟਿਸ ਦਾ ਦਿੱਤਾ ਜਵਾਬ।

Twitter reply to police notice in connection with Ghaziabad incident

ਗਾਜ਼ੀਆਬਾਦ: ਟਵਿੱਟਰ (Twitter) ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇਕ ਮੁਸਲਮਾਨ ਬਜ਼ੁਰਗ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਦੇ ਨੋਟਿਸ ਦਾ ਜਵਾਬ ਦਿੱਤਾ ਹੈ (Twitter India reply to Ghaziabad Police notice)। ਇਸ 'ਤੇ ਟਵਿੱਟਰ ਇੰਡੀਆ ਦੇ ਐਮਡੀ ਮਨੀਸ਼ ਮਹੇਸ਼ਵਰੀ (Manish Maheshwari) ਨੇ ਕਿਹਾ ਕਿ ਉਹਨਾਂ ਦਾ ਇਸ ਵਿਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਅਜਿਹੇ ਵਿਸ਼ਿਆਂ ਨਾਲ ਡੀਲ ਨਹੀਂ ਕਰਦੇ। 

ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

17 ਜੂਨ ਨੂੰ ਗਾਜ਼ੀਆਬਾਦ ਪੁਲਿਸ ਵਲੋਂ ਭੇਜੇ ਗਏ ਨੋਟਿਸ ਤਹਿਤ 7 ਦਿਨਾਂ ਦੇ ਅੰਦਰ ਲੋਨੀ ਬਾਰਡਰ ਪੁਲਿਸ ਥਾਣੇ 'ਚ ਆ ਕੇ ਬਿਆਨ ਦਰਜ ਕਰਵਾਉਣ ਦੀ ਗੱਲ 'ਤੇ ਐਮਡੀ ਨੇ ਕਿਹਾ ਕਿ ਉਹ ਵੀਡੀਓ ਕਾਨਫਰੰਸਿੰਗ (Video Conferencing) ਰਾਹੀਂ ਜਾਂਚ ਨਾਲ ਜੁੜ ਸਕਦੇ ਹਨ। ਹਾਲਾਂਕਿ ਪੁਲਿਸ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਅਤੇ ਟਵਿੱਟਰ ਨੂੰ ਦੁਬਾਰਾ ਨੋਟਿਸ ਭੇਜ ਸਕਦੀ ਹੈ।

ਨੋਟਿਸ 'ਚ ਕਿਹਾ ਗਿਆ ਸੀ ਕਿ ਟਵਿੱਟਰ ਕਮਿਉਨੀਕੇਸ਼ਨ (Twitter Communication) ਅਤੇ ਟਵਿੱਟਰ ਆਈਐਨਸੀ (Twitter INC) ਜ਼ਰੀਏ ਕੁਝ ਲੋਕਾਂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਕੋਸ਼ਿਸ਼ਾਂ ਨੂੰ ਰੋਕਣ ਲਈ ਕੰਪਨੀ ਵਲੋਂ ਕੋਈ ਨੋਟਿਸ ਨਹੀਂ ਲਿਆ ਗਿਆ ਅਤੇ ਅਜਿਹੇ ਸਮਾਜ  ਵਿਰੋਧੀ ਸੰਦੇਸ਼ਾਂ ਨੂੰ ਨਿਰੰਤਰ ਵਾਈਰਲ ਹੋਣ ਦਿੱਤਾ ਗਿਆ।

ਇਹ ਵੀ ਪੜ੍ਹੋ-1988 ਬੈਚ ਦੇ IAS ਅਧਿਕਾਰੀ ਧਰਮਪਾਲ ਹੋਣਗੇ ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਪੁਲਿਸ ਨੇ ਲੋਨੀ ਇਲਾਕੇ 'ਚ ਅਬਦੁਲ ਸਮਦ ਨਾਮ ਦੇ ਇਕ ਬਜ਼ੁਰਗ ਦੇ ਨਾਲ ਹੋਈ ਕੁੱਟਮਾਰ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਟਵਿੱਟਰ ਸਮੇਤ 9 ਖ਼ਿਲਾਫ FIR ਦਰਜ ਕੀਤੀ ਗਈ ਸੀ। ਇਹਨਾਂ ਸਾਰਿਆਂ 'ਤੇ ਇਸ ਘਟਨਾ ਨੂੰ ਗਲਤ ਤਰੀਕੇ ਨਾਲ ਫਿਰਕੂ ਰੰਗ ਦੇਣ ਲਈ ਇਹ ਕਾਰਵਾਈ ਕੀਤੀ ਗਈ। ਪੁਲਿਸ ਦੇ ਮੁਤਾਬਕ ਇਸ ਮਾਮਲੇ ਸੀ ਸੱਚਾਈ ਕੁਝ ਹੋਰ ਹੈ ਅਤੇ ਟਵਿੱਟਰ ਨੇ ਇਸ ਨੂੰ 'ਮੈਨੀਪੁਲੇਟੇਡ ਮੀਡੀਆ' (Manipulated Media) ਦਾ ਟੈਗ ਨਹੀਂ ਦਿੱਤਾ। 

ਇਹ ਵੀ ਪੜ੍ਹੋ-ਜੁਲਾਈ-ਅਗਸਤ 'ਚ ਕੋਵਿਡ-19 ਟੀਕਾਕਰਨ ਦੀ ਗਤੀ ਵਧਾਏਗੀ ਸਰਕਾਰ : ਅਮਿਤ ਸ਼ਾਹ

FIR ਵਿਚ ਲਿਖਿਆ ਗਿਆ ਹੈ ਕਿ ਗਾਜ਼ੀਆਬਾਦ ਪੁਲਿਸ ਦੇ ਵਲੋਂ ਮਾਮਲੇ 'ਚ ਸਪੱਸ਼ਟੀਕਰਨ ਜਾਰੀ ਕਰਨ ਤੋਂ ਬਾਅਦ ਵੀ ਦੋਸ਼ੀਆਂ ਵਲੋਂ ਆਪਣੇ ਟਵੀਟ ਨਹੀਂ ਹਟਾਏ ਗਏ ਅਤੇ ਇਸ ਕਾਰਨ ਧਾਰਮਿਕ ਤਣਾਅ ਵਧਦਾ ਗਿਆ। ਇਸ ਤੋਂ ਇਲਾਵਾ ਟਵਿੱਟਰ ਇੰਡੀਆ ਅਤੇ ਟਵਿੱਟਰ ਕਮਿਉਨੀਕੇਸ਼ਨ ਦੇ ਵਲੋਂ ਵੀ ਉਹਨਾਂ ਟਵੀਟਸ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁਕੇ ਗਏ। ਇਨ੍ਹਾਂ ਖ਼ਿਲਾਫ IPC ਦੀ ਧਾਰਾ 153, 153-A, 295-A. 505, 120-B ਅਤੇ 34 ਦੇ ਤਹਿਤ FIR ਦਰਜ ਕੀਤੀ ਗਈ ਹੈ।