Indian Navy ਲਈ ਅਮਰੀਕਾ ਤੋਂ ਆ ਰਹੇ ਚਾਰ ਘਾਤਕ P-81 ਬੋਇੰਗ, ਹੁਣ ਸਮੁੰਦਰ ਵਿਚ ਘਿਰੇਗਾ ਚੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਕੋਲ ਛੇ ਹੋਰ ਬੋਇੰਗ ਖਰੀਦਣ ਦਾ ਵਿਕਲਪ ਹੈ।

P-8I Boeing

ਨਵੀਂ ਦਿੱਲੀ: ਹਿੰਦ ਮਹਾਂਸਾਗਰ ਦੇ ਖੇਤਰ ਵਿਚ ਭਾਰਤ ਦੀ ਲੰਬੀ ਦੂਰੀ ਦੀ ਐਂਟੀ-ਪਣਡੁੱਬੀ, ਨਿਗਰਾਨੀ ਅਤੇ ਇਲੈਕਟ੍ਰਾਨਿਕ ਜੈਮਿੰਗ ਸਮਰੱਥਾ ਨੂੰ ਅਗਲੇ ਸਾਲ ਅਮਰੀਕਾ ਤੋਂ ਚਾਰ ਹੋਰ ਪੀ -8 ਆਈ ਮਲਟੀਮੀਸ਼ਨ ਏਅਰਕ੍ਰਾਫਟਾਂ ਦੇ ਸ਼ਾਮਲ ਹੋਣ ਨਾਲ ਹੋਰ ਤਾਕਤ ਹਾਸਲ ਹੋਣ ਵਾਲੀ ਹੈ। ਭਾਰਤ ਦੇ ਕੋਲ ਛੇ ਹੋਰ ਬੋਇੰਗ ਖਰੀਦਣ ਦਾ ਵਿਕਲਪ ਹੈ।

ਇਹਨਾਂ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਨੇ ਕਿਹਾ ਕਿ 2021 ਦੇ ਅੰਤ ਤੱਕ ਖਰੀਦਦਾਰੀ ਕੀਤੀ ਜਾ ਸਕਦੀ ਹੈ। P-8A Poseidon ਅਤੇ P-8I ਨੂੰ ਸਮੁੰਦਰੀ ਗਸ਼ਤ ਲਈ ਤਿਆਰ ਕੀਤਾ ਗਿਆ ਹੈ। ਹਾਰਪੂਨ ਬਲਾਕ II ਅਤੇ ਹਲਕੇ ਟਾਰਪੀਡੋਜ਼, ਟੋਰੀ ਕ੍ਰਾਫਟ 129 ਸੋਨੋਬੋਏ ਨੂੰ ਲੈ ਜਾ ਸਕਦੇ ਹਨ। ਇਹ ਇਕ ਘਾਤਕ ਪਣਡੁੱਬੀ ਵਿਚ ਤਬਦੀਲ ਹੋ ਜਾਂਦਾ ਹੈ ਜੋ ਕਿ ਐਂਟੀ ਸ਼ਿਪ ਮਿਜ਼ਾਈਲਾਂ ਵੀ ਲਾਂਚ ਕਰ ਸਕਦਾ ਹੈ।

ਇਹ ਜਹਾਜ਼ ਲੰਬੀ ਦੂਰੀ ਦੇ ਐਂਟੀ-ਪਣਡੁੱਬੀ ਯੁੱਧ, ਸਤਹ-ਵਿਰੋਧੀ ਜੰਗ ਦੇ ਨਾਲ ਨਾਲ ਖੁਫੀਆ, ਨਿਗਰਾਨੀ ਅਤੇ ਪੁਨਰ ਨਿਗਰਾਨੀ ਮਿਸ਼ਨਾਂ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫੌਜ ਨੇ ਚੀਨ ਨਾਲ ਲੱਦਾਖ ਵਿਵਾਦ ਦੌਰਾਨ ਨਿਗਰਾਨੀ ਲਈ ਟੋਹੀ ਜਹਾਜ਼ਾਂ 'ਤੇ ਭਰੋਸਾ ਕੀਤਾ ਸੀ। ਇਸ ਦੀ ਵਰਤੋਂ 2017 ਡੋਕਲਾਮ ਵਿਵਾਦ ਦੌਰਾਨ ਵੀ ਕੀਤੀ ਗਈ ਸੀ।

ਇਸ ਦੀ ਰੇਂਜ ਲਗਭਗ 2200 ਕਿਲੋਮੀਟਰ ਹੈ। ਇਸ ਦੇ ਨਾਲ ਹੀ ਜ਼ਿਆਦਾਤਰ 490 ਸਮੁੰਦਰੀ ਮੀਲ ਜਾਂ 789 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦਾ ਹੈ। ਇਸ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਛੇ ਹੋਰ ਪੀ-8 ਆਈ ਜਹਾਜ਼ਾਂ ਦੀ ਖਰੀਦ ਲਈ ਗੱਲ਼ਬਾਤ ਸ਼ੁਰੂ ਹੋਣੀ ਬਾਕੀ ਹੈ। ਲਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਚੀਨ ਨਾਲ ਤਣਾਅ ਤੋਂ ਕਾਫੀ ਪਹਿਲਾਂ ਯਾਨੀ ਨਵੰਬਰ 2019 ਵਿਚ ਰੱਖਿਆ ਗ੍ਰਹਿਣ ਕਾਉਂਸਲ ਵੱਲੋਂ ਛੇ-P8I ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।