ਪਿਛਲੇ ਸਾਢੇ ਤਿੰਨ ਸਾਲਾਂ ’ਚ 5.6 ਲੱਖ ਭਾਰਤੀਆਂ ਨੇ ਛੱਡ ਦਿਤੀ ਨਾਗਰਿਕਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸਾਲ ਵਧਦੀ ਜਾ ਰਹੀ ਹੈ ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ

PHOTO

 

ਨਵੀਂ ਦਿੱਲੀ: ਸਰਕਾਰ ਨੇ ਸ਼ੁਕਰਵਾਰ ਨੂੰ ਲੋਕ ਸਭਾ ਨੂੰ ਦਸਿਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ 5,61,272 ਭਾਰਤੀ ਨਾਗਰਿਕਾਂ ਨੇ ਅਪਣੀ ਨਾਗਰਿਕਤਾ ਛੱਡ ਦਿਤੀ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਲੋਕ ਸਭਾ ’ਚ ਕਾਰਤੀ ਪੀ. ਚਿਦੰਬਰਮ ਦੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿਤੀ। ਕਾਰਤੀ ਚਿਦੰਬਰਮ ਨੇ ਪੁਛਿਆ ਸੀ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਅਤੇ ਇਸ ਸਾਲ ਹੁਣ ਤਕ ਕਿੰਨੇ ਭਾਰਤੀ ਨਾਗਰਿਕਾਂ ਨੇ ਅਪਣੀ ਨਾਗਰਿਕਤਾ ਛਡੀ ਦਿਤੀ ਹੈ।

ਇਹ ਵੀ ਪੜ੍ਹੋ: ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਦਾ ਨਵਾਂ ਆਦੇਸ਼ ਆਇਆ ਸਾਹਮਣੇ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਮੰਤਰਾਲੇ ਕੋਲ ਮੌਜੂਦ ਜਾਣਕਾਰੀ ਅਨੁਸਾਰ ਸਾਲ 2020 ’ਚ 85,256 ਭਾਰਤੀ ਨਾਗਰਿਕ, ਸਾਲ 2021 ’ਚ 1,63,370 ਭਾਰਤੀ ਨਾਗਰਿਕ, ਸਾਲ 2022 ’ਚ 2,25,620 ਅਤੇ ਸਾਲ 2023 ’ਚ ਜੂਨ ਤਕ 87,026 ਨਾਗਰਿਕਾਂ ਨੇ ਅਪਣੀ ਨਾਗਰਿਕਤਾ ਛੱਡ ਦਿਤੀ।
ਵਿਦੇਸ਼ ਮੰਤਰੀ ਵਲੋਂ ਲੋਕ ਸਭਾ ’ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 1,22,819 (2011 ’ਚ); 1,20,923 (2012 ’ਚ); 1,31,405 (2013 ’ਚ); 1,29,328 (2014 ’ਚ); 1,31,489 (2015 ’ਚ); 1,41,603 (2016 ’ਚ); 1,33,049 (2017 ’ਚ); 1,34,561 (2018 ’ਚ) ਅਤੇ 1,44,017 (2019 ’ਚ) ਭਾਰਤੀ ਨਾਗਰਿਕਾਂ ਨੇ ਅਪਣੀ ਨਾਗਰਿਕਤਾ ਤਿਆਗ ਦਿਤੀ।

 

ਇਹ ਵੀ ਪੜ੍ਹੋ: ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ 'ਚੋਂ 18 ਮੋਬਾਈਲ ਫੋਨ ਹੋਏ ਬਰਾਮਦ  

ਜੈਸ਼ੰਕਰ ਨੇ ਇਸ਼ਾਰਾ ਕੀਤਾ ਕਿ ਪਿਛਲੇ ਦੋ ਦਹਾਕਿਆਂ ਵਿਚ, ਗਲੋਬਲ ਵਰਕਪਲੇਸ ’ਚ ਕੰਮ ਕਰਨ ਲਈ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ’ਚੋਂ ਬਹੁਤਿਆਂ ਨੇ ਨਿੱਜੀ ਸਹੂਲਤ ਦੇ ਕਾਰਨਾਂ ਕਾਰਨ ਵਿਦੇਸ਼ੀ ਨਾਗਰਿਕਤਾ ਦੀ ਚੋਣ ਕੀਤੀ ਹੈ। ਉਨ੍ਹਾਂ ਦਸਿਆ ਕਿ ਸਰਕਾਰ ਇਸ ਵਿਕਾਸ ਤੋਂ ਜਾਣੂ ਹੈ ਅਤੇ ‘ਮੇਕ ਇਨ ਇੰਡੀਆ’ ’ਤੇ ਕੇਂਦ੍ਰਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਦੀ ਪ੍ਰਤਿਭਾ ਨੂੰ ਘਰੇਲੂ ਪੱਧਰ ’ਤੇ ਵਰਤ ਸਕਣਗੀਆਂ।