3 ਐਸਪੀਓ ਸਮੇਤ 4 ਪੁਲਸਕਰਮੀ ਅਗਵਾ, ਸਰਚ ਆਪਰੇਸ਼ਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ - ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਸ਼ੁਕਰਵਾਰ ਨੂੰ 3 ਐਸਪੀਓ ਸਮੇਤ 4 ਪੁਲਸਕਰਮੀਆਂ  ਦੇ ਲਾਪਤਾ ਹੋਣ ਦੀ ਖਬਰ ਨਾਲ ਹੜਕੰਪ ਮੱਚ ਗਿਆ ਹੈ। ਜੰਮੂ - ਕਸ਼ਮੀਰ ਪੁ...

3 Cops Kidnapped from home by terrorists in Shopian

ਸ਼੍ਰੀਨਗਰ : ਜੰਮੂ - ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਸ਼ੁਕਰਵਾਰ ਨੂੰ 3 ਐਸਪੀਓ ਸਮੇਤ 4 ਪੁਲਸਕਰਮੀਆਂ  ਦੇ ਲਾਪਤਾ ਹੋਣ ਦੀ ਖਬਰ ਨਾਲ ਹੜਕੰਪ ਮੱਚ ਗਿਆ ਹੈ। ਜੰਮੂ - ਕਸ਼ਮੀਰ ਪੁਲਿਸ ਨੇ ਇਨ੍ਹਾਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿਤਾ ਹੈ। ਸੂਤਰਾਂ ਦੇ ਮੁਤਾਬਕ, ਸਥਾਨਕ ਅਤਿਵਾਦੀਆਂ ਨੇ ਇਸ ਪੁਲਸਕਰਮੀਆਂ ਨੂੰ ਅਗਵਾਹ ਕੀਤਾ ਹੈ। ਜਿਨ੍ਹਾਂ ਵਿਚ 3 ਸਪੈਸ਼ਲ ਪੁਲਿਸ ਅਫਸਰ (ਐਸਪੀਓ) ਅਤੇ 1 ਪੁਲਸਕਰਮੀ ਸ਼ਾਮਿਲ ਹਨ। ਉਧਰ ਬਾਂਦੀਪੋਰਾ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ।

ਇਥੇ ਮੁੱਠਭੇੜ ਵਿਚ 2 ਅਤਿਵਾਦੀ ਢੇਰ ਕੀਤੇ ਜਾ ਚੁਕੇ ਹਨ। ਆਪਰੇਸ਼ਨ ਹੁਣੇ ਜਾਰੀ ਹੈ। ਦੱਸ ਦਈਏ ਕਿ ਹਾਲ ਹੀ ਵਿਚ ਅਤਿਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਨੇ ਪੁਲਸਕਰਮੀਆਂ ਤੋਂ ਅਸਤੀਫਾ ਦੇਣ ਜਾਂ ਮਰਨ ਲਈ ਤਿਆਰ ਰਹਿਣ ਦੀ ਧਮਕੀ ਦਿਤੀ ਸੀ। ਹਿਜ਼ਬੁਲ ਦੇ ਧਮਕੀ ਭਰੇ ਪੋਸਟਰ ਜੰਮੂ - ਕਸ਼ਮੀਰ ਦੇ ਕਈ ਪਿੰਡਾਂ ਵਿਚ ਲਗਾਏ ਗਏ ਸਨ ਅਤੇ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਕੀਤੇ ਜਾ ਰਹੇ ਸਨ। ਇਸ ਵਿਚ ਕਿਹਾ ਗਿਆ ਸੀ ਕਿ ਜੋ ਲੋਕ ਪੁਲਿਸ ਵਿਚ ਨੌਕਰੀ ਕਰ ਰਹੇ ਹਨ ਉਹ ਚਾਰ ਦਿਨਾਂ ਦੇ ਅੰਦਰ ਅਪਣਾ ਅਸਤੀਫਾ ਦੇ ਦੇਣ, ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹਿਣ।

2 ਮਿੰਟ ਦੇ ਇਸ ਵੀਡੀਓ ਵਿਚ ਅਜਿਹੇ ਲੋਕਾਂ ਦੇ ਪਰਿਵਾਰ ਵਲਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਵੀ ਦਿਤੀ ਗਈ ਸੀ। ਇਹਨਾਂ ਹੀ ਨਹੀਂ ਅਸਤੀਫੇ ਦੀ ਕਾਪੀ ਵੀ ਇੰਟਰਨੈਟ 'ਤੇ ਅਪਲੋਡ ਕਰਨ ਨੂੰ ਕਿਹਾ ਗਿਆ ਸੀ। ਜੰਮੂ - ਕਸ਼ਮੀਰ 'ਚ ਅਤਿਵਾਦੀਆਂ ਵਲੋਂ ਇਹ ਧਮਕੀ ਉਸ ਸਮੇਂ ਸਾਹਮਣੇ ਆ ਰਹੀ ਹੈ ਜਦੋਂ ਕੇਂਦਰ ਨੇ ਜੰਮੂ - ਕਸ਼ਮੀਰ ਵਿਚ ਪੰਚਾਇਤ ਚੋਣ ਦਾ ਅੇਲਾਨ ਕਰ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਅਤਿਵਾਦੀ ਸੰਗਠਨ ਕਸ਼ਮੀਰ ਵਿਚ ਪੰਚਾਇਤ ਚੋਣ ਤੋਂ ਪਹਿਲਾਂ ਦਹਿਸ਼ਤ ਫੈਲਾ ਕੇ ਚੋਣ ਪ੍ਰਕਿਰਿਆ ਨੂੰ ਰੋਕਣਾ ਚਾਹੁੰਦੇ ਹਨ।  

ਕਸ਼ਮੀਰ ਘਾਟੀ ਵਿਚ ਇਸ ਤੋਂ ਪਹਿਲਾਂ ਸਾਰੇ ਪੁਲਸਕਰਮੀਆਂ ਨੂੰ ਅਗਵਾ ਕਰ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ ਸੀ। ਅਤਿਵਾਦੀਆਂ ਨੇ ਕਈ ਪੁਲਿਸ ਵਾਲਿਆਂ ਦੇ ਪਰਿਵਾਰਿਕ ਮੈਬਰਾਂ ਨੂੰ ਨਿਸ਼ਾਨਾ ਬਣਾਇਆ ਸੀ। ਪੁਲਿਸ ਕਾਂਸਟੇਬਲ ਔਰੰਗਜ਼ੇਬ ਦੇ ਮਾਮਲੇ ਦੀ ਪੂਰੇ ਦੇਸ਼ 'ਚ ਚਰਚਾ ਹੋ ਗਈ ਸੀ ਜਿਨ੍ਹਾਂ ਨੂੰ ਅਤਿਵਾਦੀਆਂ ਨੇ ਅਗਵਾ ਕਰ ਮਾਰ ਦਿਤਾ ਸੀ। ਬੀਤੇ ਦਿਨੀਂ ਦੱਖਣ ਕਸ਼ਮੀਰ ਦੇ ਵੱਖ - ਵੱਖ ਇਲਾਕਿਆਂ ਤੋਂ ਅਤਿਵਾਦੀਆਂ ਨੇ 6 ਲੋਕਾਂ ਨੂੰ ਅਗਵਾਹ ਕੀਤਾ ਸੀ। ਇਹ ਸਾਰੇ ਪੁਲਿਸਵਾਲਿਆਂ ਦੇ ਪਰਵਾਰ ਵਾਲੇ ਸਨ ਜਿਨ੍ਹਾਂ ਨੂੰ ਬਾਅਦ ਵਿਚ ਛੱਡ ਦਿਤਾ ਗਿਆ ਸੀ।