ਸ਼ੋਪੀਆਂ ਮੁਕਾਬਲੇ 'ਚ ਪੰਜ ਅਤਿਵਾਦੀ ਹਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਫੌਜ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਦਸ ਦਈਏ ਕਿ ਸ਼ੁਕਰਵਾਰ ਸ਼ਾਮ ਨੂੰ ਫੌਜ ਨੂੰ ਕਿਲੋਰਾ ਵਿਚ...

Army

ਸ਼੍ਰੀਨਗਰ, 4 ਅਗੱਸਤ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਫੌਜ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਦਸ ਦਈਏ ਕਿ ਸ਼ੁਕਰਵਾਰ ਸ਼ਾਮ ਨੂੰ ਫੌਜ ਨੂੰ ਕਿਲੋਰਾ ਵਿਚ ਲਸ਼ਕਰ ਕਮਾਂਡਰ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਫੌਜ ਨੇ ਇਸ ਤੋਂ ਬਾਅਦ ਹੋਈ ਮੁੱਠਭੇੜ ਵਿਚ ਕਮਾਂਡਰ ਨੂੰ ਮਾਰਿਆ ਸੀ। ਮੁੱਠਭੇੜ ਵਾਲੀ ਥਾਂ 'ਤੇ ਹੀ ਸ਼ਨਿਚਰਵਾਰ ਸਵੇਰੇ ਫਾਇਰਿੰਗ ਫਿਰ ਤੋਂ ਸ਼ੁਰੂ ਹੋ ਗਈ ਜਿਸ ਵਿਚ ਚਾਰ ਹੋਰ ਅੱਤਵਾਦੀਆਂ ਨੂੰ ਫੌਜ ਨੇ ਮਾਰ ਦਿੱਤਾ। ਫੌਜ ਨੇ ਸ਼ੁਕਰਵਾਰ ਨੂੰ ਮੁੱਠਭੇੜ ਦੌਰਾਨ ਲਸ਼ਕਰ ਜਿਲ੍ਹਾ ਕਮਾਂਡਰ ਉਮਰ ਮਲਿਕ ਨੂੰ ਢੇਰ ਕਰ ਦਿਤਾ ਸੀ।  

ਸ਼ੁਕਰਵਾਰ ਨੂੰ ਮਾਰੇ ਗਏ ਮਲਿਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਸ ਕੋਲੋਂ 1 Âੈ.ਕੇ-47 ਬਰਾਮਦ ਕੀਤੀ ਗਈ ਹੈ। ਫੌਜ ਨੂੰ ਇਕ ਅੱਤਵਾਦੀ ਕਮਾਂਡਰ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਸਰਚ ਆਪਰੇਸ਼ਨ ਦੌਰਾਨ ਫੌਜ ਦੀ ਹਵਾਈ ਫਾਇਰਿੰਗ ਦੇ ਜਵਾਬ ਵਿਚ ਅੱਤਵਾਦੀਆਂ ਨੇ ਫੌਜ 'ਤੇ ਗੋਲੀਆਂ ਚਲਾ ਦਿੱਤੀਆਂ। ਮੰਨਿਆ ਜਾ ਰਿਹਾ ਸੀ ਕਿ ਪਿੰਡ ਵਿਚ ਫੌਜ ਨੂੰ ਕੁੱਝ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ, ਜਿਸ ਨੂੰ ਦੇਖਦੇ ਹੋਏ ਇੱਥੇ ਦੇ ਘਰਾਂ ਦੀ ਤਲਾਸ਼ੀ ਲਈ ਗਈ। ਉਥੇ ਹੀ ਤਨਾਅ ਨੂੰ ਦੇਖਦੇ ਹੋਏ ਇਲਾਕੇ ਵਿਚ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਲਗਾਈ ਗਈ ਹੈ।  


ਮੁੱਠਭੇੜ ਵਿਚ ਸ਼ਨਿਚਰਵਾਰ ਸਵੇਰੇ ਮਿਲੀ ਇਸ ਵੱਡੀ ਸਫ਼ਤਲਾ 'ਤੇ ਜੰਮੂ - ਕਸ਼ਮੀਰ ਪੁਲਿਸ ਦੇ ਡੀਜੀਪੀ ਐਸਪੀ ਵੈਦ ਨੇ ਫੌਜ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਇਸ ਨੂੰ ਸ਼ਾਂਤੀ ਲਈ ਵਧੀਆ ਦੱਸਿਆ ਹੈ। ਉੱਧਰ,  ਸ਼੍ਰੀਨਗਰ ਦੀ ਪੰਠਾ ਚੌਕ ਤੋਂ ਸੀਆਰਪੀਐਫ਼, ਰਾਸ਼ਟਰੀ ਰਾਇਫ਼ਲਸ ਅਤੇ ਐਸਓਜੀ ਨੇ ਦੋ ਸ਼ੱਕੀਆਂ ਨੂੰ ਦੋ ਗ੍ਰੇਨੇਡ ਦੇ ਨਾਲ ਧਰਿਆ ਹੈ। ਦੋਨਾਂ ਨੂੰ ਜੰਮੂ - ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ।