ਹਰਿਆਣਾ 'ਚ ਪੈਦਾ ਹੋਇਆ ਅਨੌਖਾ ਬੱਚਾ, ਛਾਤੀ ਤੋਂ ਬਾਹਰ ਲਟਕ ਰਿਹਾ ਹੈ ਦਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਗੋਹਾਨਾ ਸਥਿਤ ਮਹਿਲਾ ਮੈਡੀਕਲ ਕਾਲਜ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੈਦਾ ਹੋਏ ਇੱਕ

Special child born

ਨਵੀਂ ਦਿੱਲੀ : ਹਰਿਆਣਾ ਦੇ ਗੋਹਾਨਾ ਸਥਿਤ ਮਹਿਲਾ ਮੈਡੀਕਲ ਕਾਲਜ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੈਦਾ ਹੋਏ ਇੱਕ ਨਵਜਾਤ ਬੱਚੇ ਦਾ ਦਿਲ ਉਸਦੇ ਸਰੀਰ ਤੋਂ ਬਾਹਰ ਲਟਕ ਰਿਹਾ ਹੈ, ਜਿਸਨੂੰ ਦੇਖਕੇ ਡਾਕਟਰ ਵੀ ਹੈਰਾਨ ਰਹਿ ਗਏ। ਮੈਡੀਕਲ ਕਾਲਜ ਦੀ ਪੂਰੀ ਟੀਮ ਬੱਚੇ ਦੇ ਇਲਾਜ ਵਿਚ ਲੱਗੀ ਹੋਈ ਹੈ। ਡਾਕਟਰਾਂ ਨੇ ਦੱਸਿਆ ਕਿ 10 ਲੱਖ ਮਾਮਲਿਆਂ ਵਿਚੋਂ ਅਜਿਹੇ 5-8 ਕੇਸ ਸਾਹਮਣੇ ਆਉਂਦੇ ਹਨ।

ਬੱਚੇ ਨੂੰ ਇਸ ਵੇਲੇ ਆਈਸੀਯੂ ਵਿਚ ਰੱਖਿਆ ਗਿਆ ਹੈ। ਡਾਕਟਰ ਬੱਚੇ ਦੀ ਸਰਜਰੀ ਲਈ ਦੂਜੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਨਾਲ ਸੰਪਰਕ ਕਰ ਰਹੇ ਹਨ।ਡਾਕਟਰਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਕੇਸ ਵਿਚ 90 ਫ਼ੀਸਦੀ ਜਨਮ ਤੋਂ ਤਿੰਨ ਦਿਨ ਦੇ ਅੰਦਰ ਹੀ ਦਮ ਤੋੜ ਦਿੰਦੇ ਹਨ। ਇਸ ਤਰ੍ਹਾਂ ਦੇ ਬੱਚਿਆਂ ਦੀ ਛਾਤੀ ਵਿਚ ਪੂਰਾ ਵਾਧਾ ਨਹੀਂ ਹੁੰਦਾ। ਇਸ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਦੱਸਿਆ ਕਿ ਕਲ ਵੀ ਬੱਚੇ ਨੂੰ ਸਰਜਰੀ ਲਈ ਰੋਹਤਕ ਪੀਜੀਆਈ ਵਿਚ ਭੇਜਿਆ ਸੀ ਪਰ ਉੱਥੇ ਪੂਰੀ ਸੁਵਿਧਾ ਨਾ ਹੋਣ ਕਰਕੇ ਦੁਬਾਰਾ ਇੱਥੇ ਰੈਫ਼ਰ ਕਰ ਦਿੱਤਾ ਗਿਆ।

ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਵੱਡੇ ਹਸਪਤਾਲਾਂ ਦੇ ਡਾਕਟਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੀੜਤ ਬੱਚੇ ਦਾ ਪਿਤਾ ਤਕਦੀਰ ਸੋਨੀਪਤ ਦੀ ਬਾਬਾ ਕਾਲੋਨੀ ਦਾ ਰਹਿਣ ਵਾਲਾ ਹੈ। ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਬੱਚੇ ਦੇ ਪਰਿਵਾਰ ਵਾਲੇ ਬਹੁਤ ਗ਼ਰੀਬ ਹਨ ਅਤੇ ਉਹ ਬੱਚੇ ਦਾ ਇਲਾਜ ਕਿਸੇ ਵੱਡੇ ਹਸਪਤਾਲ ਵਿਚ ਨਹੀਂ ਕਰਵਾ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।