ਕਰਨਾਟਕ ਦੇ ਮੁੱਖ ਮੰਤਰੀ ਦਾ ਵਿਵਾਦਤ ਬਿਆਨ, ਕਿਸਾਨ ਅੰਦੋਲਨ ਨੂੰ ਦੱਸਿਆ ‘ਕਾਂਗਰਸ ਪ੍ਰਾਯੋਜਿਤ’
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਵਿਵਾਦਤ ਬਿਆਨ ਦਿੱਤਾ ਹੈ।
ਬੰਗਲੁਰੂ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਵਿਵਾਦਤ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਕਾਂਗਰਸ ਵੱਲੋਂ ‘ਪ੍ਰਾਯੋਜਿਤ’ ਹੈ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਵਿਚ ਹੰਗਾਮਾ ਹੋਇਆ।
ਹੋਰ ਪੜ੍ਹੋ: ਨਵਜੋਤ ਸਿੱਧੂ ਦੇ ਹੱਕ 'ਚ ਆਏ ਹਰੀਸ਼ ਰਾਵਤ, PM ਮੋਦੀ ਤੇ ਨਵਾਜ਼ ਸ਼ਰੀਫ ਦੀ ਫੋਟੋ ਸਾਂਝੀ ਕਰ ਕੀਤਾ ਸਵਾਲ
ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਕਿਹਾ, “ਦਿੱਲੀ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਕਾਂਗਰਸ ਵੱਲੋਂ ਪ੍ਰਾਯੋਜਿਤ (Sponsored) ਹੈ। ਕਿਸਾਨ ਦਿੱਲੀ ਦੇ ਆਸਪਾਸ ਅੰਦੋਲਨ ਕਰ ਰਹੇ ਹਨ। ਇਹ ਦੇਸ਼ ਵਿਚ ਕਿਤੇ ਹੋਰ ਨਹੀਂ ਹੋਇਆ ਕਿਉਂਕਿ ਇਹ ਪ੍ਰਾਯੋਜਿਤ ਹੈ”। ਕਾਂਗਰਸੀ ਵਿਧਾਇਕਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਪਾਰਟੀ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਇਸ ਬਿਆਨ ਨੂੰ ਕਿਸਾਨਾਂ ਦਾ ‘ਅਪਮਾਨ’ ਦੱਸਿਆ ਅਤੇ ਬੋਮਾਈ ਨੂੰ ਮੁਆਫੀ ਮੰਗਣ ਲਈ ਕਿਹਾ।
ਹੋਰ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੰਮ੍ਰਿਤਸਰ ਦੌਰਾ ਰੱਦ
ਉਧਰ ਵਿਰੋਧੀ ਧਿਰ ਦੇ ਨੇਤਾ ਸਿੱਧਾਰਮਈਆ ਨੇ ਇਸ ਨੂੰ “ਸਭ ਤੋਂ ਗੈਰ ਜ਼ਿੰਮੇਵਾਰਾਨਾ” ਟਿੱਪਣੀ ਕਰਾਰ ਦਿੱਤਾ। ਬੋਮੱਈ ਦੀ ਟਿੱਪਣੀ ਕਾਰਨ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਕਾਰਨ ਸਦਨ ਵਿਚ ਕੁਝ ਸਮੇਂ ਲਈ ਹੰਗਾਮਾ ਹੋਇਆ।
ਹੋਰ ਪੜ੍ਹੋ: SGGS ਕਾਲਜ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਹਨ CM ਚਰਨਜੀਤ ਸਿੰਘ ਚੰਨੀ
ਹਾਲਾਂਕਿ ਮੁੱਖ ਮੰਤਰੀ ਨੇ ਆਪਣੀ ਟਿੱਪਣੀ ’ਤੇ ਕਾਇਮ ਰਹਿੰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਤੋਂ ਹੋਣ ਦਾ ਦਾਅਵਾ ਕਰਨ ਵਾਲੇ ਕਿਸਾਨ ਅੰਦੋਲਨ ਨੂੰ ਸਪਾਂਸਰ ਕੀਤਾ ਗਿਆ ਹੈ। ਉਹਨਾਂ ਕਿਹਾ, ‘ਇਸ ਦਾ ਰਾਜਨੀਤਕ ਪਿਛੋਕੜ ਹੈ, ਇਹ ਤੁਹਾਡੇ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਹ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) 'ਤੇ ਰਾਜਨੀਤੀ ਲਈ ਹੈ’।