ਇਹ ਕੰਪਨੀ ਦੇ ਰਹੀ Work From Anywhere ਦਾ ਵਿਕਲਪ, 9000 ਕਰਮਚਾਰੀਆਂ ਦੀ ਭਰਤੀ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਪਨੀਆਂ ਟੀਅਰ 2, ਟੀਅਰ 3 ਸ਼ਹਿਰਾਂ ਵਿਚ ਰਹਿਣ ਵਾਲੇ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਸ਼ਾਮਲ ਕਰਨ ਲਈ ਇਹ ਕਦਮ ਚੁੱਕ ਰਹੀਆਂ ਹਨ।

Work From Anywhere: This Global Software Firm Plans To Hire 9,000 Employees From India

 

ਨਵੀਂ ਦਿੱਲੀ:  ਕੋਰੋਨਾ ਕਾਲ ਤੋਂ ਬਾਅਦ ਸਾਰੀਆਂ ਵੱਡੀਆਂ ਕੰਪਨੀਆਂ ਹੁਣ ਘਰ ਤੋਂ ਕੰਮ ਕਰਨ ਦੇ ਵਿਕਲਪ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਇਸ ਦਿਸ਼ਾ ਵਿਚ ਇਕ ਹੋਰ ਵੱਡੀ ਕੰਪਨੀ 9000 ਕਰਮਚਾਰੀਆਂ ਨੂੰ ਨੌਕਰੀ ਦੇਣ ਜਾ ਰਹੀ ਹੈ, ਜੋ ਕਿ ਕਿਤੇ ਵੀ ਬੈਠ ਕੇ ਕੰਮ ਕਰ ਸਕਦੇ ਹਨ, ਉਹਨਾਂ ਨੂੰ ਦਫਤਰ ਨਹੀਂ ਆਉਣਾ ਪਵੇਗਾ।

ਕੰਪਨੀਆਂ ਟੀਅਰ 2, ਟੀਅਰ 3 ਸ਼ਹਿਰਾਂ ਵਿਚ ਰਹਿਣ ਵਾਲੇ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਸ਼ਾਮਲ ਕਰਨ ਲਈ ਇਹ ਕਦਮ ਚੁੱਕ ਰਹੀਆਂ ਹਨ। ਗਲੋਬਲ ਗਾਹਕ ਸੇਵਾ ਸਾਫਟਵੇਅਰ ਅਤੇ ਸੇਵਾਵਾਂ ਕੰਪਨੀ [24] 7.ai ਨੇ ਮੰਗਲਵਾਰ ਨੂੰ 9000 ਕਰਮਚਾਰੀਆਂ ਦੀ ਭਰਤੀ ਦਾ ਐਲਾਨ ਕੀਤਾ ਹੈ।

ਇਹਨਾਂ ਕਰਮਚਾਰੀਆਂ ਨੂੰ ਕਿਤੇ ਵੀ ਕੰਮ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਹਨਾਂ ਕਰਮਚਾਰੀਆਂ ਨੂੰ ਫੋਨ ਅਤੇ ਚੈਟ ਰਾਹੀਂ ਭਰਤੀ ਕਰ ਰਹੇ ਹਾਂ ਤਾਂ ਜੋ ਅੰਤਰਰਾਸ਼ਟਰੀ ਗਾਹਕਾਂ ਨੂੰ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਣ। ਅਸੀਂ ਵਿੱਤੀ ਸਾਲ 2023 ਵਿਚ 9000 ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕਰਾਂਗੇ। ਕੰਪਨੀ ਦਾ ਕਹਿਣਾ ਹੈ ਕਿ ਪਿਛਲੇ ਸਾਲ 5000 ਲੋਕਾਂ ਨੂੰ ਰੱਖਿਆ ਗਿਆ ਸੀ।