ਬੱਚਿਆਂ ਕੋਲੋਂ ਅਲਾਮਾ ਇਕਬਾਲ ਦੀ ਕਵਿਤਾ ਗਵਾਉਣ ’ਤੇ ਵਿਵਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸ਼ਿਕਾਇਤ ’ਤੇ ਅਧਿਆਪਕ ਸਸਪੈਂਡ

Allama Iqbal's poem

ਉਤਰ ਪ੍ਰਦੇਸ਼: ਅਲਾਮਾ ਇਕਬਾਲ ਵੱਲੋਂ ਬੱਚਿਆਂ ਨੂੰ ਲੈ ਕੇ ਲਿਖੀ ਇਸ ਪ੍ਰਾਰਥਨਾ ’ਤੇ ਕਿਸੇ ਵਿਸ਼ੇਸ਼ ਧਰਮ ਦੀ ਮੋਹਰ ਲਗਾ ਦਿੱਤੀ ਜਾਵੇਗੀ। ਇਹ ਗੱਲ ਸ਼ਾਇਦ ਕਦੇ ਅਲਾਮਾ ਇਕਬਾਲ ਦੇ ਜ਼ਿਹਨ ਵਿਚ ਵੀ ਨਹੀਂ ਆਈ ਹੋਵੇਗੀ ਪਰ ਪੀਲੀਭੀਤ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਮੁੱਖ ਅਧਿਆਪਕ ਫੁਰਕਾਨ ਅਲੀ ਨੂੰ ਇਸ ਵਜ੍ਹਾ ਕਰ ਕੇ ਮੁਅੱਤਲ ਕਰ ਦਿੱਤਾ ਗਿਆ। ਉਹ ਰਾਸ਼ਟਰੀ ਗੀਤ ਜਨ ਗਨ ਮਨ ਦੇ ਨਾਲ-ਨਾਲ ਅਲਾਮਾ ਇਕਬਾਲ ਦੀ ਇਹ ਕਵਿਤਾ ਵੀ ਬੱਚਿਆਂ ਤੋਂ ਗਵਾਉਂਦੇ ਸਨ।

ਅਲਾਮਾ ਇਕਬਾਲ ਅਪਣੇ ਸਮੇਂ ਦੇ ਮਸ਼ਹੂਰ ਲੇਖਕ ਹੋਏ ਹਨ ਜਿਨ੍ਹਾਂ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਵਰਗਾ ਦੇਸ਼ਭਗਤੀ ਨਗਮਾ ਲਿਖਿਆ ਸੀ। ਦਰਅਸਲ ਕਿਸੇ ਨੇ ਬੱਚਿਆਂ ਵੱਲੋਂ ‘ਲਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ’ ਕਵਿਤਾ ਗਾਏ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ, ਜਿਸ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਕੁੱਝ ਹੋਰ ਹਿੰਦੂ ਸੰਗਠਨ ਅੱਗ ਬਬੂਲਾ ਹੋ ਗਏ ਅਤੇ ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕ ਫੁਰਕਾਨ ਅਲੀ ਵਿਰੁੱਧ ਡੀਐਮ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਅਧਿਆਪਕ ਵੱਲੋਂ ਸਕੂਲ ਵਿਚ ਬੱਚਿਆਂ ਕੋਲੋਂ ਮਦੱਰਸੇ ਵਾਲੀ ਕਵਿਤਾ ਗਵਾਈ ਜਾ ਰਹੀ ਹੈ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਗਾਇਤਰੀ ਮੰਤਰ ਦੇ ਨਾਲ-ਨਾਲ ਹੋਰ ਧਰਮਾਂ ਦੇ ਧਾਰਮਿਕ ਗੀਤ ਬੱਚਿਆਂ ਕੋਲੋਂ ਗਵਾਏ ਜਾਂਦੇ ਹਨ ਪਰ ਅਲਾਮਾ ਇਕਬਾਲ ਵੱਲੋਂ ਬੱਚਿਆਂ ਲਈ ਲਿਖੀ ਇਸ ਪ੍ਰੇਰਣਾਦਾਇਕ ਕਵਿਤਾ ’ਤੇ ਇੰਨਾ ਬਵਾਲ ਕਿਉਂ ਕੀਤਾ ਗਿਆ?

ਫਿਲਹਾਲ ਕਾਫ਼ੀ ਜਾਂਚ ਮਗਰੋਂ ਸਕੂਲ ਦੇ ਮੁੱਖ ਅਧਿਆਪਕ ਫੁਰਕਾਨ ਅਲੀ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਪਰ ਉਸ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦੇ ਕੇ ਉਸ ਦਾ ਕਿਸੇ ਹੋਰ ਸਕੂਲ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ। ਧਰਮ ਦੇ ਨਾਂਅ ’ਤੇ ਰਾਜਨੀਤੀ ਕਿੰਨੀ ਵਧ ਗਈ ਹੈ...ਖ਼ੁਦਾ ਖ਼ੈਰ ਕਰੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।