ਟ੍ਰੈਫਿਕ ਪੁਲਿਸ ਦਾ ਇੰਨਾ ਖੌਫ਼ ਕੀ ਕੁੱਤੇ ਵੀ ਪਹਿਨਣ ਲੱਗੇ ਹੈਲਮਟ
1 ਸਤੰਬਰ ਤੋਂ ਦੇਸ਼ 'ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਅਤੇ ਭਾਰੀ ਜੁਰਮਾਨੇ ਦੀ ਵਜ੍ਹਾ ਨਾਲ ਰਾਜਧਾਨੀ ਦਿੱਲੀ ਵਿੱਚ ਇਨਸਾਨ ਤਾਂ ਛੱਡੋ ਕੁੱਤਿਆਂ..
ਨਵੀਂ ਦਿੱਲੀ : 1 ਸਤੰਬਰ ਤੋਂ ਦੇਸ਼ 'ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਅਤੇ ਭਾਰੀ ਜੁਰਮਾਨੇ ਦੀ ਵਜ੍ਹਾ ਨਾਲ ਰਾਜਧਾਨੀ ਦਿੱਲੀ ਵਿੱਚ ਇਨਸਾਨ ਤਾਂ ਛੱਡੋ ਕੁੱਤਿਆਂ 'ਚ ਵੀ ਟ੍ਰੈਫਿਕ ਪੁਲਿਸ ਦਾ ਇਸ ਕਦਰ ਖੌਫ਼ ਸਮਾ ਗਿਆ ਹੈ ਕਿ ਉਹ ਵੀ ਹੁਣ ਹੈਲਮਟ ਪਾ ਕੇ ਬਾਇਕ 'ਤੇ ਬੈਠ ਰਹੇ ਹਨ। ਸੋਸ਼ਲ ਮੀਡੀਆ ਟਵਿਟਰ 'ਤੇ ਦਿੱਲੀ 'ਚ ਹੈਲਮਟ ਪਾ ਕੇ ਬਾਇਕ ਦੀ ਸਵਾਰੀ ਕਰਦੇ ਹੋਏ ਇੱਕ ਕੁੱਤੇ ਦਾ ਵੀਡੀਓ ਅਤੇ ਤਸਵੀਰ ਖੂਬ ਸ਼ੇਅਰ ਕੀਤੀ ਜਾ ਰਹੀ ਹੈ।
ਕੁੱਝ ਲੋਕ ਇਸ ਤਸਵੀਰ ਨੂੰ ਜਿੱਥੇ ਲੋਕਾਂ ਨੂੰ ਹੈਲਮਟ ਪਾ ਕੇ ਬਾਇਕ ਚਲਾੳੇਣ ਦੀ ਸੀਖ ਦੇ ਤੌਰ 'ਤੇ ਦੇਖ ਰਹੇ ਹਨ ਤਾਂ ਕੁੱਝ ਲੋਕ ਕੁੱਤਿਆਂ ਦੀ ਜਾਗਰੂਕਤਾ ਦੇ ਫੈਨ ਹੋ ਗਏ ਹਨ। ਹਾਲਾਂਕਿ ਕੁੱਝ ਲੋਕ ਇਸਨੂੰ ਟ੍ਰੈਫਿਕ ਪੁਲਿਸ ਦਾ ਡਰ ਵੀ ਦੱਸ ਰਹੇ ਹਨ। ਦਿੱਲੀ ਦੀ ਕਿਸੇ ਸੜਕ 'ਤੇ ਲਈ ਗਈ ਇਸ ਤਸਵੀਰ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਆਪਣੀ -ਆਪਣੀ ਰਾਏ ਦੇ ਰਹੇ ਹਨ। ਪ੍ਰੇਰਣਾ ਨਾਮ ਦੀ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਦਿੱਲੀ ਦੇ ਇਸ ਕੁੱਤੇ ਦੀ ਤਸਵੀਰ ਮੇਰੀ ਆਲ ਟਾਇਮ ਮਨਪਸੰਦ ਹੈ ਅਤੇ ਇਹ ਸੱਚ 'ਚ ਚੰਗਾ ਬੱਚਾ ਹੈ।
ਦੱਸ ਦਈਏ ਕਿ ਦਿੱਲੀ 'ਚ ਨਵੇਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਸਤੰਬਰ 2018 ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਦਰਜ ਕੀਤੇ ਗਏ ਚਲਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿੱਥੇ 2018 ਸਤੰਬਰ ਵਿੱਚ ਕੁਲ ਕੱਟੇ ਗਏ ਚਲਾਨ ਦੀ ਗਿਣਤੀ 5,24,819 ਸੀ, ਉਥੇ ਹੀ ਸਤੰਬਰ 2019 ਵਿੱਚ 1,73,921 ਚਲਾਨ ਕੱਟੇ ਗਏ । ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 3,50,898 ਘੱਟ ਚਲਾਨ ਕੱਟੇ ਗਏ ਹਨ।
ਦਿਲਚਸਪ ਹੈ ਕਿ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਮੰਹਿਗਾ ਚਲਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਕੱਟਿਆ ਹੈ। ਇਸ ਚਲਾਨ ਨੂੰ ਬਕਾਇਦਾ ਅਦਾਲਤ 'ਚ ਜਮ੍ਹਾ ਵੀ ਕਰਵਾਇਆ ਗਿਆ । ਇਹ ਚਲਾਨ ਇੱਕ ਟਰੱਕ ਦਾ ਸੀ, ਚਲਾਨ ਦੀ ਜੁਰਮਾਨਾ ਰਾਸ਼ੀ ਸੀ 2,00,500 ਰੁਪਏ। ਇਹ ਚਲਾਨ ਦਿੱਲੀ ਟ੍ਰੈਫਿਕ ਪੁਲਿਸ ਨੇ ਮੁਕਰਬਾ ਚੌਕ 'ਤੇ ਕੱਟਿਆ ਸੀ। ਓਵਰਲੋਡਿੰਗ 'ਚ ਕੱਟੇ ਗਏ ਇਸ ਚਲਾਨ ਦੀ ਜੁਰਮਾਨਾ ਰਾਸ਼ੀ ਟਰੱਕ ਮਾਲਿਕ ਵਲੋਂ ਅਦਾਲਤ ਵਿੱਚ ਭਰ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।