ਸ਼ਰਾਬ ਦੀਆਂ ਕੀਮਤਾਂ 'ਚ ਵੱਡੀ ਕਟੌਤੀ, 300 ਤੋਂ 3000 ਰੁਪਏ ਤੱਕ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੈਡ ਵਾਈਨ ‘ਤੇ Buy One Get 2 ਦਾ ਆਫਰ ਦਿੱਤਾ...

major reduction

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ‘ਚ ਵਿਦੇਸ਼ੀ ਬ੍ਰਾਂਡ ਦੀ ਸ਼ਰਾਬ ਦੀਆਂ ਕੀਮਤਾਂ ‘ਚ 300 ਤੋਂ 3000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਵਿਦੇਸ਼ੀ ਸ਼ਰਾਬ ਦੇ ਸ਼ੌਕੀਨਾਂ ਨੂੰ ਹੁਣ ਏਅਰਪੋਰਟ ਜਾਂ ਮਹਿੰਗੇ ਮਾਲ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇੰਨਾ ਹੀ ਨਹੀਂ ਇਸ ਸ਼ੌਂਕ ਲਈ ਪੈਸੇ ਵੀ ਘੱਟ ਹੀ ਖ਼ਰਚਣੇ ਪੈਣਗੇ। ਇਸ ਪਿੱਛੇ ਸਟੌਕ ਕਲੀਅਰੈਂਸ ਦੱਸਿਆ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸ਼ਰਾਬ ਦੀ ਡਿਮਾਂਡ ਘੱਟ ਰਹਿੰਦੀ ਹੈ।

ਜਦਕਿ ਚੰਡੀਗੜ੍ਹ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਵਿਦੇਸ਼ ਬ੍ਰਾਂਡ ਦੀ ਸ਼ਰਾਬ ਦੇ ਸ਼ੌਕੀਨ ਵਧੇਰੇ ਹਨ। ਠੇਕੇਦਾਰ ਡਿਮਾਂਡ ਦੇ ਚੱਲਦੇ ਵੱਡੇ ਪੱਧਰ ‘ਤੇ ਵਿਦੇਸ਼ੀ ਸ਼ਰਾਬ ਦਾ ਸਟੌਕ ਰੱਖਦੇ ਹਨ, ਫੇਰ ਵੀ ਸਾਰਾ ਮਾਲ ਵਿਕ ਨਹੀਂ ਪਾਉਂਦਾ। ਅਜਿਹੇ ‘ਚ ਸਟੌਕ ਕਲੀਅਰ ਕਰਨ ਲਈ ਠੇਕੇਦਾਰਾਂ ਨੇ ਵਿਦੇਸ਼ੀ ਬ੍ਰਾਂਡ ਦੀ ਸ਼ਰਾਬ ਦੀਆਂ ਕੀਮਤਾਂ ‘ਚ 300 ਤੋਂ 3000 ਰੁਪਏ ਤਕ ਦੀ ਕਮੀ ਕੀਤੀ ਹੈ। ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ‘ਚ ਇਸ ਕਮੀ ਦਾ ਅਸਰ ਸਭ ਤੋਂ ਜ਼ਿਆਦਾ ਰੈੱਡ ਵਾਈਨ ‘ਤ ਪਿਆ ਹੈ।

ਚੰਡੀਗੜ੍ਹ ‘ਚ ਰੈਡ ਵਾਈਨ ‘ਤੇ ਬਾਈ 1 ਗੈੱਟ 2 ਦਾ ਆਫਰ ਦਿੱਤਾ ਗਿਆ ਹੈ। ਸੈਕਟਰ-9 ਦੇ ਡੀ ਬਲੌਕ ਦੀ ਦੁਕਾਨ ਨੇ ਰੈੱਡ ਵਾਈਨ ਖਰੀਦਣ ਦੇ ਨਾਲ ਦੋ ਫਰੀ ਦੀ ਸਕੀਮ ਲਾਂਚ ਕੀਤੀ ਹੈ। ਇੱਥੇ ਰੈੱਡ ਵਾਈਨ ਦੀ ਕੀਮਤ 1200 ਰੁਪਏ ਰੱਖੀ ਗਈ ਹੈ। ਸ਼ਰਾਬ ਦੀ ਕੀਮਤਾਂ ‘ਚ ਕਮੀ ਬਾਰੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਰਚ 2020 ਤੋਂ ਪਹਿਲਾਂ ਪੁਰਾਣਾ ਸਟੌਕ ਖ਼ਤਮ ਕਰਨਾ ਹੈ। ਦੱਸ ਦਈਏ ਕਿ ਚੰਡੀਗੜ੍ਹ ‘ਚ ਸਿੰਗਲ ਮਾਲ ਦੀ ਕਾਫੀ ਡਿਮਾਂਡ ਹੈ।

ਚੰਡੀਗੜ੍ਹ ‘ਚ ਗਲੇਨਵਿਟ ਇਨ੍ਹੀਂ ਦਿਨੀਂ 4000 ਰੁਪਏ 'ਚ ਵਿਕ ਰਹੀ ਹੈ, ਜਦੋਂਕਿ ਇਸ ਦੀ ਐਮਆਰਪੀ 5200 ਰੁਪਏ ਹੈ। ਇਸ ਦੇ ਨਾਲ ਹੀ 21 ਸਾਲਾ ਗਲੇਨਫਿਚ ਦੀ ਕੀਮਤ 16 ਹਜ਼ਾਰ ਰੁਪਏ ਹੈ। ਇਨ੍ਹੀਂ ਦਿਨੀਂ ਇਸ ਦੀਆਂ ਕੀਮਤਾਂ ਵਿੱਚ 3000 ਰੁਪਏ ਦੀ ਕਮੀ ਆਈ ਹੈ। 15 ਸਾਲਾ ਗਲੇਨਫਿਚ 5200 ਹੈ ਤੇ 4000 ਰੁਪਏ 'ਚ ਵੇਚੀ ਜਾ ਰਹੀ ਹੈ।