ਨਗਰੋਟਾ ਮੁਠਭੇੜ 'ਤੇ ਭਾਰਤ ਸਖ਼ਤ, ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਗਰੋਟਾ 'ਚ ਹੋਈ ਮੁਠਭੇੜ ਦੌਰਾਨ ਮਾਰੇ ਗਏ ਸੀ ਚਾਰ ਅੱਤਵਾਦੀਆਂ 

India Summons Pakistan High Commission Officials

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਨਗਰੋਟਾ 'ਚ ਬੀਤੇ ਦਿਨੀਂ ਹੋਈ ਮੁਠਭੇੜ ਨੂੰ ਲੈ ਕੇ ਭਾਰਤ ਸਖ਼ਤ ਹੋ ਗਿਆ ਹੈ। ਮੁਠਭੇੜ ਦੌਰਾਨ ਚਾਰ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ।

 

 

ਦੱਸ ਦਈਏ ਕਿ ਮੁਠਭੇੜ ਤੋਂ ਬਾਅਦ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਮੀਟਿੰਗ ਵਿਚ ਸਥਿਤੀ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ, ਵਿਦੇਸ਼ ਸਕੱਤਰ ਅਤੇ ਉੱਚ ਖ਼ੁਫ਼ੀਆ ਅਧਿਕਾਰੀ ਸਮੀਖਿਆ ਇਸ ਬੈਠਕ ਵਿਚ ਸ਼ਾਮਲ ਹੋਏ।


ਪੁਲਿਸ ਨੇ ਕਿਹਾ ਸੀ ਕਿ ਨਵੇਂ ਭਰਤੀ ਕੀਤੇ ਅਤਿਵਾਦੀਆਂ ਨੂੰ ਲੈ ਕੇ ਜਾਣ ਵਾਲਾ ਇਕ ਟਰੱਕ ਵੀਰਵਾਰ ਨੂੰ ਫੜਿਆ ਗਿਆ ਸੀ। ਉਸ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਚਾਰ ਪਾਕਿਸਤਾਨ ਆਧਾਰਤ ਅਤਿਵਾਦੀ ਨਾਗਰੋਟਾ ਵਿਚ ਇਕ ਮੁਕਾਬਲੇ ਵਿਚ ਮਾਰੇ ਗਏ ਸਨ।

ਮੁਕਾਬਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਇੰਸਪੈਕਟਰ ਜਨਰਲ (ਜੰਮੂ) ਮੁਕੇਸ਼ ਸਿੰਘ ਨੇ ਮੁੱਠਭੇੜ ਤੋਂ ਬਾਅਦ ਕਿਹਾ ਸੀ ਕਿ ਅਤਿਵਾਦੀ ਇਕ “ਵੱਡੀ ਸਾਜ਼ਸ਼'' ਕਰਨ ਆਏ ਸਨ ਪਰ ਉਸ ਨੂੰ ਅਸਫ਼ਲ ਕਰ ਦਿਤਾ ਗਿਆ ਸੀ।