ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ 14 ਹਜਾਰ ਤੋਂ ਘੱਟ ਤਨਖ਼ਾਹ....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਵੱਲੋਂ ਨਿਯਮਾਂ ਵਿਚ ਤਬਦੀਲੀ ਦੇ ਇਕ ਜਾਂ ਦੋ ਨਹੀਂ ਬਲਕਿ ਚਾਰ ਨਵੇਂ ਚਾਰ ਅੱਪਡੇਟ ਨਿਕਲ ਕੇ ਆ ਰਹੇ ਹਨ। ਜੇ ਤੁਸੀਂ ਕਿਸੇ ਵੀ ਪ੍ਰਾਈਵੇਟ ਅਦਾਰੇ....

Private Job

ਚੰਡੀਗੜ੍ਹ (ਭਾਸ਼ਾ) : ਸਰਕਾਰ ਵੱਲੋਂ ਨਿਯਮਾਂ ਵਿਚ ਤਬਦੀਲੀ ਦੇ ਇਕ ਜਾਂ ਦੋ ਨਹੀਂ ਬਲਕਿ ਚਾਰ ਨਵੇਂ ਚਾਰ ਅੱਪਡੇਟ ਨਿਕਲ ਕੇ ਆ ਰਹੇ ਹਨ। ਜੇ ਤੁਸੀਂ ਕਿਸੇ ਵੀ ਪ੍ਰਾਈਵੇਟ ਅਦਾਰੇ ਵਿਚ ਨੌਕਰੀ ਕਰਦੇ ਹ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਨਹੀਂ ਤਾਂ ਤੁਸੀਂ ਕੋਈ ਨੁਕਸਾਨ ਚੁੱਕ ਸਕਦੇ ਹੋ। ਸਰਕਾਰ ਨੇ ਇਕ ਅਜਿਹੇ ਨਿਯਮ ਦਾ ਐਲਾਨ ਕਰ ਦਿਤਾ ਹੈ। ਜਿਸ ਦੇ ਮੁਤਾਬਿਕ ਪ੍ਰਾਈਵੇਟ ਅਦਾਰੇ ਵਿਚ ਕੰਮ ਕਰਨ ਵਾਲੇ ਲੋਕ ਬਹੁਤ ਖੁਸ਼ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਨਿਯਮ ਲਾਗੂ ਕੀਤੇ ਹਨ।

 

ਉਹਨਾਂ ਵਿਚ ਪਹਿਲਾਂ ਤਾਂ ਇਹ ਹੈ ਕਿ ਸਾਰੀਆਂ ਹੀ ਪ੍ਰਾਈਵੇਟ ਕੰਪਨੀਆਂ ਨੂੰ ਸਿਹਤ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਕ ਡਰਾਫ਼ਟ ਕੋਡ ਤਿਆਰ ਕਰਨਾਂ ਹੋਵੇਗਾ ਇਸ ਵਿਚ ਇਹ ਲਿਖਿਆ ਗਿਆ ਹੈ। ਕਿ ਘੱਟ ਤੋਂ ਘੱਟ 10 ਕਰਮਚਾਰੀਆਂ ਵਾਲੀ ਕੰਪਨੀ, ਫੈਕਟਰੀ ਜਾਂ ਸੰਸਥਾ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਇਹ ਨਿਯਮ ਲਾਗੂ ਹੋਵੇਗਾ। ਇਹਨਾਂ ਕੰਪਨੀਆਂ ਨੂੰ ਅਪਣੇ ਹਰ ਕਰਮਚਾਰੀ ਨੂੰ ਨਿਯੁਕਤੀ ਪੱਤਰ ਦੇਣਾ ਪਵੇਗਾ। ਬਿਨ੍ਹਾ ਨਿਯੁਕਤੀ ਪੱਤਰ ਤੋਂ ਇਹਨਾਂ ਕਰਮਚਾਰੀਆਂ ਤੋਂ ਕੰਮ ਨਹੀਂ ਕਰਵਾ ਸਕਦੇ, ਨਾਲ ਹੀ ਕਰਮਚਾਰੀਆਂ ਨੂੰ ਸਾਰੇ ਤਰ੍ਹਾਂ ਦੀਆਂ ਸੁਵਿਧਾਵਾਂ ਵੀ ਦੇਣੀਆਂ ਪੈਣਗੀਆਂ।

ਇਸ ਤੋਂ ਬਾਅਦ ਦੂਜਾ ਨਿਯਮ ਨਿਕਲ ਕੇ ਇਹ ਸਾਹਮਣੇ ਆਇਆ ਹੈ ਕਿ ਨਿੱਜ਼ੀ ਕੰਪਨੀਆਂ ਨੂੰ ਅਪਣੇ ਰਿਟਾਇਰ ਹੋਣ ਵਾਲੇ ਸਾਰੇ ਕਰਮਚਾਰੀਆਂ ਨੂੰ ਵੀ ਜ਼ਿਆਦਾ ਲਾਭ ਦੇਣਾ ਪਵੇਗਾ। ਇਸ ਅਨੁਸਾਰ ਕੰਪਨਈਆਂ ਨੂੰ ਅਪਣੇ ਰਿਟਾਇਰ ਕਰਮਚਾਰੀਆਂ ਦੀ ਸਿਹਤ ਅਤੇ ਹੋਰ ਵੀ ਧਿਆਨ ਰੱਖਣਾ ਪਵੇਗਾ। ਹੁਣ ਜਾਣਦੇ ਹਾਂ ਕਿ ਤੀਜ਼ੀ ਅਤੇ ਸਭ ਤੋਂ ਅਹਿੰਮ ਖ਼ਬਰ ਬਾਰੇ। ਇਹ ਹੈ ਕਿ ਹਰ ਕਰਮਚਾਰੀ ਦੀ ਜਿਹੜੀ ਪ੍ਰਾਈਵੇਟ ਕੰਪਨੀ ਵਿਚ ਵੀ ਕੰਮ ਕਰਦਾ ਹੈ ਉਸ ਦੀ ਇਕ ਨਿਸ਼ਚਿਤ ਤਨਖ਼ਾਹ ਹੋਵੇਗੀ। ਉਸਦੀ ਵਿਸ਼ੇਸ਼ ਸਿਸਟਮ ਮੁਤਬਿਕ ਤਨਖ਼ਾਹ ਲਗਾਈ ਜਾਵੇਗੀ।

ਜਿਸ ਦਾ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਲਾਭ ਵੀ ਮਿਲੇਗਾ। ਇਸ ਤੋਂ ਇਲਾਵਾ ਚੌਥੀ ਵੱਡੀ ਖ਼ਬਰ ਇਹ ਹੈ ਕਿ ਤੁਹਾਨੂੰ ਪ੍ਰਤੀ ਮਹੀਨਾ 14000 ਹਜਾਰ ਤੋਂ ਘੱਟ ਤਨਖ਼ਾਹ ਮਿਲ ਰਹੀ ਹੈ ਤਾਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਦਿੱਲੀ ਹੈਲਪ ਲਾਈਨ ਨੰਬਰ : 155214