ਕਸ਼ਮੀਰ ਵਿਚ ਤਾਇਨਾਤ ਸੀਆਰਪੀਐਫ ਅਫ਼ਸਰਾਂ ਨੂੰ ਵਾਪਸੀ ਦੇ ਆਦੇਸ਼, ਨਹੀਂ ਸੁਣਿਆ ਜਾਵੇਗਾ ਕੋਈ ਬਹਾਨਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲ ਘੜ ਰਹੇ ਹਨ ਨਵੀਂ ਰਣਨੀਤੀ - ਰਿਪੋਰਟ

Photo

ਨਵੀਂ ਦਿੱਲੀ : ਸੀਆਰਪੀਐਫ ਨੇ ਜੰਮੂ ਕਸ਼ਮੀਰ ਵਿਚ ਤਾਇਨਾਤ ਕਮਾਡੈਂਟ ਅਤੇ ਉਸ ਤੋਂ ਉੱਪਰ ਦੇ ਅਹੁਦੇ ਵਾਲੇ ਸਾਰੇ ਅਫ਼ਸਰਾ ਨੂੰ ਤੁਰੰਤ ਆਪਣੀ ਤਾਇਨਾਤੀ ਵਾਲੇ ਸਥਾਨ 'ਤੇ ਡਿਊਟੀ ਜੋਇਨ ਕਰਨ ਦਾ ਹੁਕਮ ਦਿੱਤਾ ਹੈ। ਸੀਆਰਪੀਐਫ਼ ਨੇ ਸਪੱਸ਼ਟ ਰੂਪ ਨਾਲ ਕਿਹਾ ਹੈ ਕਿ ਰੇਲ ਜਾ ਹਵਾਈ ਉਡਾਨਾ ਰੱਦ ਹੋਣ ਵਰਗੇ ਬਹਾਨੇ ਸਵੀਕਾਰ ਨਹੀਂ ਕੀਤੇ ਜਾਣਗੇ। ਸੀਆਰਪੀਐਫ ਮੁਤਾਬਕ ਇਹ ਹੁਕਮ ਅਗਲੇ ਕਈ ਮਹੀਨਿਆਂ ਤੱਕ ਲਾਗੂ ਰਹਿਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਸਰਹੱਦ ਉੱਤੇ ਵੱਧ ਰਹੇ ਤਨਾਅ, ਘੂਸਪੈਠ ਦੀ ਸੰਭਾਵਨਾਂ ਅਤੇ ਕਸ਼ਮੀਰ ਘਾਟੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸੰਭਾਵਤ ਵਿਰੋਧ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਬਲ ਨਵੇਂ ਸਿਰੇ ਤੋਂ ਰਣਨੀਤੀ ਬਣਾ ਰਹੇ ਹਨ। ਇਸ ਦੇ ਲਈ ਅੰਦਰੂਨੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਤਿਆਰੀਆਂ ਕੀਤੀ ਗਈਆਂ ਹਨ ਜਿਸ ਦੇ ਅਧੀਨ ਹੀ ਸੀਆਰਪੀਐਫ ਨੇ ਇਹ ਹੁਕਮ ਦਿੱਤੇ ਹਨ।

ਸੀਆਰਪੀਐਫ ਜੰਮੂ ਕਸ਼ਮੀਰ ਵਿਚ ਸੈਨਾ ਦੇ ਨਾਲ ਮਿਲ ਕੇ ਅੰਦਰੂਨੀ ਇਲਾਕਿਆਂ ਵਿਚ ਕਾਨੂੰਨ ਅਤੇ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਜੰਮੂ ਕਸ਼ਮੀਰ ਵਿਚ ਸ਼ਾਂਤੀਪੂਰਨ ਰੋਸ ਮੁਜ਼ਹਾਰੇ ਹੋ ਰਹੇ ਹਨ। ਪਰ ਸੁਰੱਖਿਆ ਏਜੰਸੀਆਂ ਕਸ਼ਮੀਰ ਵਿਚ ਇਸ ਮੁੱਦੇ 'ਤੇ ਸੰਭਾਵਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਅਲੱਰਟ 'ਤੇ ਹਨ।

ਰਿਪੋਰਟਾ ਮੁਤਾਬਕ ਸੀਆਰਪੀਐਫ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸ਼੍ਰੀਨਗਰ ਜਾਣ ਵਾਲੀ ਫਲਾਇਟ ਜਾਂ ਰੇਲ ਰੱਦ ਹੋਣ ਦੀ ਸਥਿਤੀ ਵਿਚ ਸਾਰੇ ਅਧਿਕਾਰੀਆਂ ਨੂੰ ਹਵਾਈ ਜਹਾਜ਼  ਰਾਹੀਂ ਜੰਮੂ ਪਹੁੰਚ ਕੇ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ ਨਾਲ ਹੀ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਸੜਕ ਮਾਰਗ ਦਾ ਪ੍ਰਯੋਗ ਕਰਦੇ ਵੇਲੇ ਸੁਰੱਖਿਆ ਅਤੇ ਬਚਾਅ ਦੇ ਲਈ ਤੈਅ ਪ੍ਰਕਿਰਿਆ ਦਾ ਪਾਲਣ ਕਰਨ ਵਿਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਸ਼੍ਰੀਨਗਰ ਪਹੁੰਚਣ ਦੇ ਲਈ ਜਿਆਦਾ ਦੇਰ ਤੱਕ ਇੰਤਜ਼ਾਰ ਨਾਂ ਕਰਨ ਦੇ ਲਈ ਕਿਹਾ ਗਿਆ ਹੈ।