ਪ੍ਰਦਰਸ਼ਨੀ 'ਚ ਲੱਗੀ ਹਿੰਦੂ ਧਰਮ ਅਤੇ ਸਰਕਾਰ ਵਿਰੋਧੀ ਪੇਂਟਿੰਗਸ, ਕਾਲਜ ਵਿਰੁਧ ਸ਼ਿਕਾਇਤ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸੱਤਾ 'ਤੇ ਵਿਰਾਜਮਾਨ ਹਿੰਦੂਤਵ ਇਜੰਡੇ ਵਾਲੀ ਮੋਦੀ ਸਰਕਾਰ ਜਿਥੇ ਦੇਸ਼ ਦਾ ਕਥਿਤ ਤੌਰ 'ਤੇ ਭਗਵਾਕਰਨ ਕਰਨ ਵਿਚ ਲਗੀ ਹੋਈ ਹੈ ਉਥੇ ਹੀ ਤਾਮਿਲਨਾਡੁ 'ਚ ਚੇਨਈ ...

Painting disputes

ਚੇਨਈ : ਦੇਸ਼ ਦੀ ਸੱਤਾ 'ਤੇ ਵਿਰਾਜਮਾਨ ਹਿੰਦੂਤਵ ਇਜੰਡੇ ਵਾਲੀ ਮੋਦੀ ਸਰਕਾਰ ਜਿਥੇ ਦੇਸ਼ ਦਾ ਕਥਿਤ ਤੌਰ 'ਤੇ ਭਗਵਾਕਰਨ ਕਰਨ ਵਿਚ ਲਗੀ ਹੋਈ ਹੈ ਉਥੇ ਹੀ ਤਾਮਿਲਨਾਡੁ 'ਚ ਚੇਨਈ ਵਿਚ ਸਥਿਤ ਇਕ ਕਾਲਜ ਨੇ ਸਰਕਾਰ ਵਿਰੋਧੀ ਪੇਂਟਿੰਗ ਅਤੇ ਹਿੰਦੂ ਵਿਰੋਧੀ ਪੇਂਟਿੰਗ ਲਈ ਸੋਮਵਾਰ ਨੂੰ ਮੁਆਫ਼ੀ ਮੰਗੀ ਹੈ। ਇਹ ਕਾਲਜ ਕੈਥੋਲੀਕ ਘਟ ਗਿਣਤੀ 'ਚ ਸੰਸਥਾਵਾਂ ਹਨ।

ਇਕ ਸਭਿਆਚਾਰਕ ਪ੍ਰੋਗਰਾਮ ਹੇਠ ਕਾਲਜ ਕੰਪਲੈਕਸ ਵਿਚ ਇਹਨਾਂ ਪੇਂਟਿੰਗਸ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਕਾਲਜ ਨੇ ਅਪਣੇ ਬਿਆਨ ਵਿਚ ਕਿਹਾ ਹੈ, ਅਸੀਂ ਅਪਣੀ ਗਲਤੀ ਸਵੀਕਾਰ ਕਰਦੇ ਹਾਂ ਅਤੇ ਈਮਾਨਦਾਰੀ ਨਾਲ ਇਸ ਕਾਰਨ ਹੋਈ ਗਲਤੀ ਲਈ ਮੁਆਫ਼ੀ ਮੰਗਦੇ ਹਾਂ। ਕਾਲਜ ਨੇ ਕਿਹਾ ਕਿ ਅਸੀਂ ਦੁਖੀ ਹਾਂ ਅਤੇ ਸਾਡੇ ਸਭਿਆਚਾਰਕ ਪ੍ਰੋਗਰਾਮ ਵੇਥੀ ਵਿਕੁੰਧੁ ਵਿਜਹਾ, ਜੋ 19 ਅਤੇ 20 ਜਨਵਰੀ 2019 ਨੂੰ ਆਯੋਜਿਤ ਹੋਇਆ, ਉਸ ਦਾ ਇਕ ਵਿਸ਼ੇਸ਼ ਧਾਰਮਿਕ ਸਮੂਹ, ਸਮਾਜਕ ਸੰਸਥਾ, ਰਾਜਨੀਤਿਕ ਦਲ ਅਤੇ ਦੇਸ਼ ਦੀ ਅਗਵਾਈ ਦੇ ਖਿਲਾਫ਼ ਪ੍ਰਦਰਸ਼ਨ ਲਈ ਦੁਰਵਰਤੋਂ ਕੀਤਾ ਗਿਆ। 

ਕਾਲਜ ਦੇ ਮੁਤਾਬਕ ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਕਿ ਅਜਿਹੀ ਪੇਂਟਿੰਗਸ ਦੀ ਪ੍ਰਦਰਸ਼ਨੀ ਲੱਗੀ ਹੈ ਤਾਂ ਉਨ੍ਹਾਂ ਨੂੰ ਉਦੋਂ ਹਟਾ ਦਿਤਾ ਗਿਆ। ਇਹ ਬਿਆਨ ਕਾਲਜ ਦੇ ਕੋਆਰਡੀਨੇਟਰ ਡਾਕਟਰ ਕਾਲੇਸ਼ਵਰਨ ਵਲੋਂ ਜਾਰੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਇਹਨਾਂ ਪੇਂਟਿੰਗਸ  ਦੇ ਲਗਾਏ ਜਾਣ ਲਈ ਲੋਯੋਲਾ ਕਾਲਜ ਦੇ ਵਿਰੁਧ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਦੇ ਤਾਮਿਲਨਾਡੁ ਪ੍ਰਧਾਨ ਤਮਿਲਿਸਾਈ ਸੌਂਦਰਾਰਾਜਨ ਨੇ ਅਜਿਹੀ ਨੁਮਾਇਸ਼ ਪਰੋਗਰਾਮ ਦੀ ਨਿੰਦਿਆ ਕੀਤੀ ਹੈ।

ਇਸ ਪੇਂਟਿੰਗਸ ਵਿੱਚ ਨਹੀਂ ਕੇਵਲ ਸਰਕਾਰ ਨੂੰ ਵਖਾਇਆ ਗਿਆ, ਸਗੋਂ ਇਸ ਵਿਚ ਭਾਰਤ ਮਾਤਾ ਨੂੰ ਵੀ ਇਕ ਪੇਂਟਿੰਗ ਵਿਚ ਵਿਖਾਇਆ ਹੋਇਆ ਹੈ। ਪੇਂਟਿੰਗ ਵਿਚ ਭਾਰਤ ਮਾਤਾ ਨੂੰ ਯੋਨ ਸ਼ੋਸ਼ਣ ਦਾ ਪੀਡ਼ਤ ਵਿਖਾਇਆ ਗਿਆ,  ਇਹ ਪੇਂਟਿੰਗਸ ਮੀਟੂ ਮੁਹਿੰਮ ਦੇ ਸਬੰਧ ਵਿਚ ਬਣਾਈਆਂ ਗਈਆਂ।