10 ਕਰੋੜ ਵਿਚ ਨੀਲਾਮ ਕੀਤੀ ਪੇਂਟਿੰਗ ਹੋਈ ਟੁਕੜੇ-ਟੁਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਗਲੈਂਡ ਦੇ ਅਣਪਛਾਤੇ ਮੰਨੇ ਜਾਣ ਵਾਲੇ ਸਟ੍ਰੀਟ ਆਰਟਿਸਟ ਬੈਂਕਸੀ ਦੀ ਇਕ ਪੇਂਟਿੰਗ 1.04 ਮਿਲੀਅਨ ਪਾਊਂਡ ਮਤਲਬ 10 ਕਰੋੜ...

10 crores auctioned painted pieces and pieces

ਲੰਡਨ : ਇੰਗਲੈਂਡ ਦੇ ਅਣਪਛਾਤੇ ਮੰਨੇ ਜਾਣ ਵਾਲੇ ਸਟ੍ਰੀਟ ਆਰਟਿਸਟ ਬੈਂਕਸੀ ਦੀ ਇਕ ਪੇਂਟਿੰਗ 1.04 ਮਿਲੀਅਨ ਪਾਊਂਡ ਮਤਲਬ 10 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਿਚ ਨੀਲਾਮ ਹੁੰਦੇ ਹੀ ਟੁਕੜੇ-ਟੁਕੜੇ ਹੋ ਗਈ। ਅਮਰੀਕੀ ਆਰਟ ਡੀਲਰ ਕੰਪਨੀ ਸੌਦੇਬਾਜ ਨੇ ਜਿਵੇਂ ਹੀ ਨੀਲਾਮੀ ਦਾ ਹਥੌੜਾ ਮਾਰਿਆ, ਪੇਂਟਿੰਗ ਅਪਣੇ ਆਪ ਹੀ ਟੁਕੜਿਆਂ ਵਿਚ ਟੁੱਟਦੀ ਹੋਈ ਅਪਣੇ ਫਰੇਮ ਤੋਂ ਬਾਹਰ ਆ ਗਈ। ਇਹ ਦੇਖ ਮੌਕੇ ‘ਤੇ ਮੌਜੂਦ ਲੋਕ ਹੈਰਾਨ ਰਹਿ ਗਏ। ਮੀਡੀਆ ਰਿਪੋਟ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੀ ਹੈ। ਲੰਦਨ ਵਿਚ ਵਾਪਰੀ ਇਸ ਘਟਨਾ ਦਾ ਬੈਂਕਸੀ ਦੇ ਇੰਸਟਾਗ੍ਰਾਮ ਤੋਂ ਵੀਡੀਉ ਸ਼ੇਅਰ ਕੀਤਾ ਗਿਆ।

ਵੀਡੀਉ ਵਿਚ ਬੈਂਕਸੀ ਨੇ ਦਾਅਵਾ ਕੀਤਾ ਹੈ ਕਿ ਇਸ ਨਤੀਜੇ ਦੀ ਸਾਰੀ ਯੋਜਨਾ ਉਸ ਨੇ ਇਕ ਸਾਲ ਪਹਿਲਾਂ ਬਣਾਈ ਸੀ। ਵੀਡੀਉ ‘ਚ ਅੰਗਰੇਜ਼ੀ ਵਿਚ ਲਿਖਿਆ ਹੋਇਆ ਆਉਂਦਾ ਹੈ, ‘ਕੁਝ ਸਾਲ ਪਹਿਲਾਂ ਮੈਂ ਗੁਪਤ ਰੂਪ ਨਾਲ ਪੇਂਟਿੰਗ ਵਿਚ ਇਕ ਸ਼ਰੇਡਰ ( ਵੱਡਣ ਵਾਲਾ ਹਥਿਆਰ) ਬਣਾਇਆ ਸੀ.. ਜੇ ਇਸ ਨੂੰ ਕਦੀ ਨੀਲਾਮੀ ਲਈ ਰੱਖਿਆ ਤਾਂ..।’ ਇਹ ਪੇਂਟਿੰਗ 2006 ਦੀ ਦੱਸੀ ਜਾਂਦੀ ਹੈ। ਸਪਰੇ ਪੇਂਟਿੰਗ ਅਤੇ ਏਕ੍ਰਿਲਿਕ ਪੀਸ ਵਿਚ ਇਕ ਛੋਟੀ ਜਿਹੀ ਬੱਚੀ ਨੂੰ ਦਰਸਾਇਆ ਗਿਆ ਹੈ ਜਿਹੜੀ ਉਸ ਦੀ ਪਹੁੰਚ ਤੋਂ ਬਾਹਰ ਉਡਦੇ ਹੋਏ ਦਿਲ ਦੇ ਆਕਾਰ ਦੇ ਗੁਬਾਰੇ ਵੱਲ ਆਪਣਾ ਹੱਥ ਵਧਾਉਂਦੇ ਹੋਏ ਵਿਖਾਈ ਦਿੰਦੀ ਹੈ।

ਸੌਦੇਬੀਸ ਦੇ ਸੀਨੀਅਰ ਨਿਰਦੇਸ਼ਕ ਐਲੇਕਸ ਬ੍ਰੈਂਜਿਕ ਨੇ ਮੀਡੀਆ ਨੂੰ ਕਿਹਾ, ‘ਇਸ ਤਰ੍ਹਾਂ ਲਗਦਾ ਹੈ ਕਿ ਸਾਨੂੰ ਹੁਣੇ ਬੈਂਕਸੀਡ ਕੀਤਾ ਗਿਆ ਹੈ।’ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਦੱਸਦੀ ਹੈ ਕਿ ਨੀਲਾਮੀ ਦੇ ਇਤਿਹਾਸ ਵਿਚ ਪਹਿਲੀ ਵਾਰ ਹਥੌੜਾ ਵੱਜਦੇ ਹੀ ਤਸਵੀਰ ਅਪਣੇ ਆਪ ਟੁੱਟ ਕੇ ਬਾਹਰ ਆ ਜਾਂਦੀ ਹੈ। ਐਲੇਕਸ ਬ੍ਰੈਜਿਕ ਨੇ ਇਸ ਘਟਨਾ ਨੂੰ ਲੈ ਕੇ ਮੀਡੀਆ ਨੂੰ ਕਿਹਾ ਕਿ ਤੁਸੀਂ ਲੌਜਿਕ ਦੱਸ ਸਕਦੇ ਹੋ ਕਿਉਂਕਿ ਕੰਮ ਹੁਣ ਹੋਰ ਜ਼ਿਆਦਾ ਕੀਮਤੀ ਹੋ ਗਿਆ ਹੈ। ਬੈਂਕਸੀ ਨੇ ਇਕ ਤਸਵੀਰ ਵੀ ਇੰਨਸਟਾਗ੍ਰਾਮ ‘ਤੇ ਪੋਸਟ ਕਰ ਦਿਤੀ ਹੈ, ਜਿਸ ਤੋਂ ਬਾਅਦ ਲਿਖਿਆ ਗਿਆ ਹੈ, “ਬੈਂਕਸੀ ਗੋਇਂਗ, ਗੋਇਂਗ, ਗੌਨ...।

ਸੌਦੇਬੀਸ ਵੱਲੋਂ ਪੇਟਿੰਗ ਨੂੰ ਖਰੀਦਦਾਰ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਪਰ ਹੁਣ ਤੱਕ ਇਹ ਨਹੀਂ ਦੱਸਿਆ ਗਿਆ ਕਿ ਖਰੀਦਦਾਰ ਦਾ ਨਾਮ ਕੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪੇਟਿੰਗ ਬੈਂਕਸੀ ਦੀ ਸਭ ਤੋਂ ਵਧੀਆ ਪੇਂਟਿੰਗਸ ਵਿਚੋਂ ਇਕ ਹੈ।