ਸੀਏਏ ਵਿਰੁੱਧ ਸੁਪਰੀਮ ਕੋਰਟ ਪਹੁੰਚੇ ਚੰਦਰਸ਼ੇਖਰ ਅਜ਼ਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਨਾਗਰਿਕਤਾ ਸੋਧ ਕਾਨੂੰਨ ਐਕਟ ਦੇ ਮਸਲੇ 'ਤੇ ਸੁਣਵਾਈ ਹੋਈ। ਅਦਾਲਤ ਵਿਚ ਇਸ ਕਾਨੂੰਨ ਦੇ ਵਿਰੁੱਧ 140 ਤੋਂ ਵੱਧ ਪਟੀਸ਼ਨਾਂ ਦਾਖਲ ...

File Photo

ਨਵੀਂ ਦਿੱਲੀ : ਭੀਮ ਆਰਮੀ ਚੀਫ ਚੰਦਰਸ਼ੇਖਰ ਅਜ਼ਾਦ ਨੇ ਵੀ ਸੁਪਰੀਮ ਕੋਰਟ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪਟੀਸ਼ਨ ਦਾਖਲ ਕੀਤੀ ਹੈ। ਬੁੱਧਵਾਰ ਨੂੰ ਚੰਦਰਸ਼ੇਖਰ ਵੱਲੋਂ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਕਾਨੂੰਨ ਐਸਸੀ/ਐਸਟੀ ਦਾ ਉਲੱਘਣਾਂ ਕਰਦਾ ਹੈ।

ਭੀਮ ਆਰਮੀ ਮੁੱਖੀ ਲਗਾਤਾਰ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਇਸ ਕਾਨੂੰਨ 'ਤੇ ਦਾਖਲ ਕੀਤੀ ਗਈ 144 ਪਟੀਸ਼ਨਾ 'ਤੇ ਵੀ ਸੁਣਵਾਈ ਹੋਈ ਹਾਲਾਂਕਿ ਚੰਦਰਸ਼ੇਖਰ ਦੀ ਪਟੀਸ਼ਨ ਇਸ ਤੋਂ ਵੱਖ ਹੈ। ਦੱਸ ਦਈਏ ਕਿ ਚੰਦਰਸ਼ੇਖਰ ਅਜ਼ਾਦ ਨੇ ਪਿਛਲੇ ਦਿਨਾਂ ਵਿਚ ਜਾਮਾ ਮਸਜਿਦ 'ਤੇ ਸੀਏਏ ਵਿਰੁੱਧ ਪ੍ਰਦਰਸ਼ਨਾ ਵਿਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਸੀ। ਕਾਫ਼ੀ ਲੰਬੇ ਸਮੇਂ ਤੱਕ ਉਹ ਤਿਹਾੜ ਜੇਲ੍ਹ ਵਿਚ ਰਹੇ ਹਾਲਾਂਕਿ ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਸੀ।

ਭੀਮ ਆਰਮੀ ਚੀਫ਼ ਨੂੰ ਪਹਿਲੇ ਚਾਰ ਹਫ਼ਤੇ ਦੇ ਲਈ ਦਿੱਲੀ ਤੋਂ ਬਾਹਰ ਰਹਿਣ ਦਾ ਹੁਕਮ ਦਿੱਤਾ ਸੀ ਪਰ ਮੰਗਲਵਾਰ ਨੂੰ ਹੀ ਤੀਸ ਹਜ਼ਾਰੀ ਕੋਰਟ ਨੇ ਉਨ੍ਹਾਂ ਨੂੰ ਸ਼ਰਤਾ 'ਤੇ ਦਿੱਲੀ ਆਉਣ ਦੇ ਲਈ ਇਜਾਜ਼ਤ ਦਿੱਤੀ ਹੈ। ਚੰਦਰਸ਼ੇਖਰ ਨੂੰ ਦਿੱਲੀ ਆਉਣ ਤੋਂ ਪਹਿਲਾਂ ਜਿਸ ਸਥਾਨ 'ਤੇ ਜਾਣਾ ਹੈ ਉਸ ਥਾਣੇ ਦੇ ਡੀਐਸਪੀ ਨੂੰ ਜਾਣਕਾਰੀ ਦੇਣੀ ਹੋਵੇਗੀ।

ਜ਼ਿਕਰਯੋਗ ਹੈ ਕਿ ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਨਾਗਰਿਕਤਾ ਸੋਧ ਕਾਨੂੰਨ ਐਕਟ ਦੇ ਮਸਲੇ 'ਤੇ ਸੁਣਵਾਈ ਹੋਈ। ਅਦਾਲਤ ਵਿਚ ਇਸ ਕਾਨੂੰਨ ਦੇ ਵਿਰੁੱਧ 140 ਤੋਂ ਵੱਧ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ 'ਤੇ ਹੁਣ ਚਾਰ ਹਫ਼ਤੇ ਬਾਅਦ ਸੁਣਵਾਈ ਹੋਵੇਗੀ। ਕੋਰਟ ਨੇ ਕੇਂਦਰ ਨੂੰ ਚਾਰ ਹਫ਼ਤਿਆ ਵਿਚ ਜਵਾਬ ਦੇਣ ਨੂੰ ਕਿਹਾ ਹੈ ਅਤੇ ਪੰਜਵੇ ਹਫ਼ਤੇ ਵਿਚ ਇਸ 'ਤੇ ਸੁਣਵਾਈ ਹੋਵੇਗੀ।