ਕਦੇ ਭਾਜਪਾ ਘਰ ਆਕੇ ਅਕਾਲੀਆਂ ਨੂੰ ਸੀਟਾਂ ਦਿੰਦੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਉਹ ਜਾਣਦੇ ਅਕਾਲੀਆਂ ਨਾਲ ਸਿੱਖ ਨਹੀਂ ਰਹੇ: ਜੀ.ਕੇ

Photo

ਚੰਡੀਗੜ੍ਹ: ਕਿਸੇ ਸਮੇਂ ਭਾਜਪਾ ਅਕਾਲੀ ਦਲ ਨੂੰ ਘਰ ਆ ਕੇ ਵੋਟਾਂ ਲਈ ਟਿਕਟ ਦਿੰਦੀ ਸੀ ਕਿਉਂਕਿ ਭਾਜਪਾ ਜਾਣਦੀ ਸੀ ਕਿ ਅਕਾਲੀ ਦਲ ਸਿੱਖਾਂ ਦੀਆਂ ਵੋਟਾਂ ਲੈ ਕੇ ਭਾਜਪਾ ਦਾ ਫਾਇਦਾ ਕਰ ਸਕਦਾ ਹੈ। ਪਰ ਹੁਣ ਭਾਜਪਾ ਨੂੰ ਪਤਾ ਚੱਲ ਗਿਆ ਹੈ ਕਿ ਅਕਾਲੀ ਦਲ ਕੋਲ ਸਿੱਖ ਵੋਟ ਨਹੀਂ ਰਹੀ। ਇਹ ਬਿਆਨ ਮਨਜੀਤ ਸਿੰਘ ਜੀਕੇ ਵੱਲੋਂ ਦਿੱਤਾ ਗਿਆ ਹੈ।

ਇਸ ਦੌਰਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹਨਾਂ ਨੂੰ ਅੱਜ ਵੀ ਯਾਦ ਹੈ ਕਿ ਕਿਸੇ ਵੇਲੇ ਪਾਰਲੀਮੈਂਟ ਵਿਚ ਅਕਾਲੀ ਦਲ ਦੇ 9 ਮੈਂਬਰ ਮੌਜੂਦ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਕਿਤੇ ਨਾ ਕਿਤੇ ਇਤਿਹਾਸ ਨੂੰ ਦੁਹਰਾ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਨਾਗਰਿਕਤਾ ਕਾਨੂੰਨ ਕਰਕੇ ਉਹਨਾਂ ਨੇ ਫੈਸਲਾ ਲਿਆ ਹੈ ਕਿ ਉਹ ਚੋਣਾਂ ਦਾ ਬਾਈਕਾਟ ਕਰਨਗੇ।

ਉਹਨਾਂ ਕਿਹਾ ਕਿ ਅਕਾਲੀ ਦਲ ਝੂਠ ਬੋਲ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪ੍ਰਧਾਨ ਸਕੱਤਰ ਦਿੱਲੀ ‘ਚ ਨਾਗਰਿਕਤਾ ਕਾਨੂੰਨ ਦਾ ਸਮਰਥਨ ਕਰ ਰਹੇ ਹਨ।ਉਹਨਾਂ ਨੇ ਅਕਾਲੀ ਦਲ ਦੇ ਇਸ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ 100 ਸਾਲ ਵਿਚ ਦਾਖਲ ਹੋ ਕੇ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹੱਥਾਂ ਵਿਚ ਹੈ।

ਉਹਨਾਂ ਕਿਹਾ ਕਿ ਬਿਹਾਰ ਵਿਚ ਜੇਡੀਯੂ ਭਾਜਪਾ ਨਾਲ ਗਠਜੋੜ ਵਿਚ ਹੈ ਪਰ ਇਸ ਦੇ ਬਾਵਜੂਦ ਵੀ ਜੇਡੀਯੂ ਨੇ ਸੰਸਦ ਵਿਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਵੋਟਾਂ ਪਾਈਆਂ ਹਨ। ਇਸ ਦੇ ਬਾਵਜੂਦ ਵੀ ਦਿੱਲੀ ਚੋਣਾਂ ‘ਚ ਭਾਜਪਾ ਨੇ ਜੇਡੀਯੂ ਨੂੰ 2 ਸੀਟਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਵੋਟਾਂ ਪਾਈਆਂ ਹਨ ਪਰ ਇਸ ਦੇ ਬਾਵਜੂਦ ਵੀ ਭਾਜਪਾ ਨੇ ਅਕਾਲੀ ਦਲ ਨੂੰ ਚੋਣਾਂ ‘ਚ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

ਇਸ ਦੌਰਾਨ ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਕਿਉਂ ਨਹੀਂ ਅਸਤੀਫਾ ਦੇ ਰਹੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਦਿੱਲੀ ਦੇ ਸਿੱਖਾਂ ਨੂੰ ਧੋਖੇ ਵਿਚ ਰੱਖਿਆ ਹੈ। ਉਹਨਾਂ ਕਿਹਾ ਜੇਕਰ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਵਿਰੁੱਧ ਚੋਣ ਲੜਦੇ ਤਾਂ ਈਡੀ ਨੇ ਅਕਾਲੀਆਂ ਦੀਆਂ ਸਾਰੀਆਂ ਫਾਈਲਾਂ ਖੋਲ੍ਹ ਦੇਣੀਆਂ ਸਨ।