ਰਾਮ ਮੰਦਰ ਲਈ ਚੰਦਾ ਦੇਣ ‘ਤੇ ਐਸਟੀ ਹਸਨ ਬੋਲੇ ਮੈਂ ਮੁਸਲਮਾਨ ਹਾਂ, ਬੁੱਤਪ੍ਰਸਤੀ ‘ਚ ਯਕੀਨ ਨਹੀਂ ਕਰਦਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਮੁਰਾਦਾਬਾਦ ਤੋਂ ਸੰਸਦ ਐਸਟੀ ਹਸਨ...

St Hasan

ਮੁਰਾਦਾਬਾਦ: ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਮੁਰਾਦਾਬਾਦ ਤੋਂ ਸੰਸਦ ਐਸਟੀ ਹਸਨ ਨੇ ਰਾਮ ਮੰਦਰ ਦੇ ਲਈ ਚੰਦਾ ਦੇਣ ਨੂੰ ਲੈ ਕੇ ਸਿਆਸੀ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਭਾਈਚਾਰਕ ਸਾਂਝ ਦੇ ਲਈ ਚੰਦਾ ਦੇਵੇਗਾ, ਨਾਲ ਹੀ ਸਪਾ ਸੰਸਦ ਨੇ ਕਿਹਾ ਕਿ ਮੈਂ ਮੁਸਲਮਾਨ ਹਾਂ, ਬੁੱਤਪ੍ਰਸਤੀ ਵਿਚ ਯਕੀਨ ਨਹੀਂ ਕਰਦਾ।

ਮਹਾਪੰਚਾਇਤ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਰਾਮ ਮੰਦਰ ਦੇ ਲਈ ਚੰਦਾ ਦਓਗੇ? ਅਪਣੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ, ਮੰਦਰ ਦੇ ਲਈ ਚੰਦਾ ਦੇਣ ਵਾਲੇ ਲੋਕ ਮਸਜਿਦ ਦੇ ਲਈ ਵੀ ਚੰਦਾ ਦੇਣ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਦੀ ਭਾਈਚਾਰਕ ਸਾਂਝ ਹੈ।

ਅਪਣੇ ਜਵਾਬ ‘ਚ ਸਪਾ ਸੰਸਦ ਨੇ ਭਾਈਚਾਰਕ ਸਾਂਝ ਦੀ ਗੱਲ ਕੀਤੀ ਪਰ ਚੰਦਾ ਦੇਣ ਦੀ ਗੱਲ ‘ਤੇ ਗੋਲ-ਮੋਲ ਬਿਆਨ ਦਿੰਦੇ ਰਹੇ। ਜ਼ਿਕਰਯੋਗ ਹੈ ਕਿ, ਰਾਮ ਮੰਦਰ ਦੇ ਨਿਰਮਾਣ ਦਾ ਕੰਮ ਅਯੋਧਿਆ ਵਿਚ ਸ਼ੁਰੂ ਹੋ ਚੁੱਕਾ ਹੈ।

ਇਸਦੇ ਲਈ ਦੇਸ਼ ਵਿਆਪੀ ਫੰਡਰੇਜਿੰਗ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਘਰ ਜਾ ਕੇ ਲੋਕਾਂ ਨਾਲ ਸਹਿਯੋਗ ਮੰਗਿਆ ਜਾ ਰਿਹਾ ਹੈ। ਇਸਤੋਂ ਪਹਿਲਾਂ ਪ੍ਰਦੇਸ਼ ਦੇ ਡਿਪਟੀ ਸੀਐਮ ਕੇਸ਼ਵ ਪ੍ਰਸ਼ਾਦ ਨੇ ਰਾਮ ਮੰਦਰ ਦੇ ਲਈ ਅਪਣੀ ਇਕ ਸਾਲ ਦੀ ਸੈਲਰੀ ਦੇਣ ਦਾ ਐਲਾਨ ਕਰ ਦਿੱਤਾ।