ਰੇਲਵੇ ਦੇ ਖਾਣੇ ‘ਚ ਨਿਕਲੀ ਮੱਕੜੀ, ਯਾਤਰੀ ਨੇ Twitter ‘ਤੇ ਕੀਤੀ ਸ਼ਿਕਾਇਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਦੇ ਖਾਣੇ ਵਿਚ ਕੀੜੇ ਨਿਕਲਣ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਪਰ ਹੁਣ ਤਾਂ ਹੱਦ ਹੀ ਹੋ ਗਈ।

Photo

ਨਵੀਂ ਦਿੱਲੀ: ਰੇਲਵੇ ਦੇ ਖਾਣੇ ਵਿਚ ਕੀੜੇ ਨਿਕਲਣ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਪਰ ਹੁਣ ਤਾਂ ਹੱਦ ਹੀ ਹੋ ਗਈ। ਟਰੇਨ ਵਿਚ ਸਫਰ ਕਰਨ ਵਾਲੇ ਇਕ ਯਾਤਰੀ ਨੇ ਟਵਿਟਰ ‘ਤੇ ਖਾਣੇ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਕਰਦੇ ਹੋਏ ਯਾਤਰੀ ਨੇ ਕਿਹਾ ਕਿ ਆਈਆਰਸੀਟੀਸੀ ਨੇ ਉਸ ਨੂੰ ਜੋ ਬਰਿਆਨੀ ਦਿੱਤੀ, ਇਸ ਵਿਚ ਮੱਕੜੀ ਨਿਕਲੀ ਹੈ।

ਦੱਸ ਦਈਏ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਆਨਲਾਈਨ ਮੰਗਵਾਏ ਜਾਣ ਵਾਲੇ ਖਾਣੇ ਵਿਚੋਂ ਵੀ ਕੀੜੇ ਨਿਕਲਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਟਵਿਟਰ ‘ਤੇ ਕੀਤੀ ਸ਼ਿਕਾਇਤ ਮੁਤਾਬਕ ਸ਼੍ਰਿਸ਼ਾਦੀ ਐਕਸਪ੍ਰੈਸ ਵਿਚ ਸਫ਼ਰ ਦੌਰਾਨ ਇਕ ਰੇਲਵੇ ਯਾਤਰੀ ਮਿਤੇਸ਼ ਸੁਰਾਨਾ ਨੇ ਆਈਆਰਸੀਟੀਸੀ ਦੀ ਕੰਟੀਨ ਤੋਂ ਖਾਣਾ ਖਰੀਦਿਆ।

ਮਿਤੇਸ਼ ਨੇ ਜਦੋਂ ਬਰਿਆਨੀ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਇਕ ਵੱਡੀ ਮੱਕੜੀ ਸੀ। ਮਿਤੇਸ਼ ਨੇ ਟਰੇਨ ਵਿਚ ਹੀ ਇਸ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਨਹੀਂ ਸੁਣਿਆ। ਮਿਤੇਸ਼ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹੀ ਖਾਣੇ ਦੇ ਪੈਕਟ ਪਤਾ ਨਹੀਂ ਕਿਸ-ਕਿਸ ਕੋਲ ਗਏ ਹੋਣਗੇ। ਮਿਤੇਸ਼ ਨੇ ਟਵਿਟਰ ‘ਤੇ ਇਸ ਖਾਣੇ ਦੀ ਫੋਟੋ ਵੀ ਸ਼ੇਅਰ ਕੀਤੀ।

ਮਿਤੇਸ਼ ਨੇ ਅਪਣੇ ਟਵੀਟ ਵਿਚ ਭਾਰਤੀ ਰੇਲਵੇ ਅਤੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਵੀ ਟੈਗ ਕੀਤਾ। ਇਸ ਟਵੀਟ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਰੇਲਵੇ ਨੇ ਮਿਤੇਸ਼ ਤੋਂ ਜਰੂਰੀ ਜਾਣਕਾਰੀ ਮੰਗੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਰੇਲਵੇ ਦੀ ਡੈਕਨ ਕਵੀਨ ਟਰੇਨ ਵਿਚ ਜੁਲਾਈ 2019 ਵਿਚ ਟਰੇਨ ਦੇ ਖਾਣੇ ਵਿਚ ਕੀੜੇ ਮਿਲਣ ਦੀ ਖ਼ਬਰ ਆਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।