ਯੋਗਾ ਕਰਦੇ ਬੋਲੇ ਉਪ ਰਾਸਟਰਪਤੀ, ਹੁਣ ਯੋਗਾ ਕਰਨ ਦਾ ਸਮਾਂ ਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਇੰਬਟੂਰ ਵਿੱਚ ਮਹਾ ਸ਼ਿਵਰਾਤਰੀ ਦਾ ਸਮਾਗਮ ਆਯੋ‎ਜਿਤ ‎ਕੀਤਾ ਗਿਆ ਸੀ...

Vice President

ਕੋਇੰਬਟੂਰ: ਕੋਇੰਬਟੂਰ ਵਿੱਚ ਮਹਾ ਸ਼ਿਵਰਾਤਰੀ ਦਾ ਸਮਾਗਮ ਆਯੋ‎ਜਿਤ ‎ਕੀਤਾ ਗਿਆ ਸੀ, ਜਿਸ ਵਿੱਚ ਉਪ ਰਾਸ਼ਟਰਪਤੀ ਐਮ ਵੇਂਕਿਆ ਨਾਏਡੂ ਵੀ ਹਾਜਰ ਰਹੇ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਯੋਗ ਕੋਈ ਧਰਮ ਜਾਂ ਰਾਜਨੀਤਕ ਗਤੀਵਿਧੀ ਨਹੀਂ, ਸਗੋਂ ਵਿਗਿਆਨ ਹੈ।

ਨਾਇਡੂ ਨੇ ਇੱਥੇ ਈਸ਼ਾ ਯੋਗ ਕੇਂਦਰ ਵਿੱਚ ਆਜੋਜਿਤ ਮਹਾ ਸ਼ਿਵਰਾਤਰੀ ਸਮਾਗਮ ਵਿੱਚ ਕਿਹਾ ‎ਕਿ ਵਿਸ਼ਵ ਨੂੰ ਹੋਰ ਖੁਸ਼ਹਾਲੀ ਦੀ ਲੋੜ ਹੈ ਅਤੇ ਭਗਵਾਨ ਸ਼ਿਵ ਸਾਨੂੰ ਇਹੋ ਸਿਖਾਉਂਦੇ ਹਨ। ਆਦਯੋਗੀ ਨੇ ਹੀ ਮਨੁੱਖਤਾ ਨੂੰ ਸਭ ਤੋਂ ਪਹਿਲਾਂ ਯੋਗ ਵਿਗਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਆਦਯੋਗੀ ਇੱਕ ਪ੍ਰੇਰਨਾ ਹਨ, ਉਹ ਯੋਗ ਦੀ ਤਰਜਮਾਨੀ ਕਰਦੇ ਹਨ ਅਤੇ ਯੋਗ ਕੋਈ ਸ਼ਰਧਾ ਨਹੀਂ, ਸਗੋਂ ਆਪ ਨੂੰ ਬਦਲਨ ਦੀ ਤਕਨੀਕ ਹੈ।

ਉਨ੍ਹਾਂ ਨੇ ਕਿਹਾ ‎ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀ ਯੋਗ ਦੇ ਵੱਲ ਪਰਤੀਏ। ਹਾਲਾਂ‎ਕਿ ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਨੇ ਯੋਗ ਨੂੰ ਸੰਯੁਕਤ ਰਾਸ਼ਟਰ ਲੈ ਜਾਣ ਦੀ ਪਹਿਲ ਕੀਤੀ। ਹੁਣ ਯੋਗ ਦਾ ਪ੍ਰਸਾਰ ਵੱਧ ਰਿਹਾ ਹੈ। ਇਸਦਾ ਪੁੰਨ ਪ੍ਰਧਾਨ ਮੰਤਰੀ ਦੀ ਪਹਿਲ ਨੂੰ ਜਾਂਦਾ ਹੈ।