ਰੇਲਵੇ ਦੇ ਨਿੱਜੀਕਰਨ ‘ਤੇ ਬੋਲੇ ਰਾਹੁਲ ਗਾਂਧੀ, ਕਿਹਾ ਕਿ ਰੇਲਵੇ ਸਾਡੇ ਦੇਸ਼ ਦਾ ਬੁਨਿਆਦੀ ਹਿੱਸਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਇਹ ਲੱਖਾਂ ਗਰੀਬ ਲੋਕਾਂ ਲਈ ਖਤਰਾ ਹੈ ਜੋ ਸਾਡੀ ਰੇਲਵੇ ਦੀ ਵਰਤੋਂ ਕਰਦੇ ਹਨ ।

Rahul Gandhi

ਨਵੀਂ ਦਿੱਲੀ :ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ । ਕੇਰਲ ਦੇ ਮਾਲੱਪੁਰਮ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਰੇਲਵੇ ਸਾਡੇ ਦੇਸ਼ ਦਾ ਬੁਨਿਆਦੀ ਹਿੱਸਾ ਹੈ। ਇਹ ਕਿਸੇ ਇਕ ਵਿਅਕਤੀ ਨਾਲ ਸੰਬੰਧਿਤ ਨਹੀਂ ਹੈ । ਇਹ ਸਾਰੇ ਦੇਸ਼ ਨਾਲ ਸਬੰਧਤ ਹੈ । ਇਹ ਲੱਖਾਂ ਲੋਕਾਂ ਨੂੰ ਸਸਤੀ ਯਾਤਰਾ ਦਿੰਦੀ ਹੈ ।