ਯੂ ਪੀ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ “ਮਹਿਲਾ ਸਮਰਥ ਯੋਜਨਾ” ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਇਸ ਦੇ ਲਈ ਬਜਟ ਵਿੱਚ 200 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

CM Yogi

ਲਖਨਉ :ਉੱਤਰ ਪ੍ਰਦੇਸ਼ ਸਰਕਾਰ (ਯੂ ਪੀ ਸਰਕਾਰ) ਦੇ ਵਿੱਤੀ ਸਾਲ 2021-22 ਲਈ ਪੇਸ਼ ਕੀਤੇ ਗਏ ਬਜਟ ਵਿੱਚ ਔਰਤਾਂ ਲਈ “ਮਹਿਲਾ ਸਮਰਥ ਯੋਜਨਾ” ਦੀ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਲਈ ਬਜਟ ਵਿੱਚ 200 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।  ਰਾਜ ਦੇ ਡਿਪਟੀ ਸੀਐਮ ਡਾ ਦਿਨੇਸ਼ ਸ਼ਰਮਾ ਵਿਧਾਨ ਸਭਾ ਵਿੱਚ ਬਜਟ ਭਾਸ਼ਣ ਪੜ੍ਹਨਗੇ । ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ 5 ਲੱਖ 50 ਹਜ਼ਾਰ 270 ਕਰੋੜ 78 ਲੱਖ ਰੁਪਏ ਦਾ ਬਜਟ ਪੇਸ਼ ਕੀਤਾ ਹੈ । ਵਿੱਤ ਮੰਤਰੀ ਸੁਰੇਸ਼ ਖੰਨਾ ਨੇ ਯੋਗੀ ਆਦਿੱਤਿਆਨਾਥ ਸਰਕਾਰ ਦਾ ਪੰਜਵਾਂ ਅਤੇ ਅੰਤਮ ਬਜਟ ਪੇਸ਼ ਕੀਤਾ ।