ਸਾਰੇ ਦੇਸ਼ ਦੇ ਸਭਨਾਂ ਵਰਗਾਂ ਲਈ ਕੰਮ ਕਰਨਾ ਪਾਰਟੀ ਦਾ ਮੂਲ ਮੰਤਰ –ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਇਸ ਮੰਤਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ “ਸਕਾਰਾਤਮਕ ਕੰਮ” ਕੀਤੇ ਸੀ

PM Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 'ਸਬਕਾ ਸਾਥ,ਸਬ ਵਿਕਾਸ,ਸਬਕਾ ਵਿਸ਼ਵਾਸ 'ਪਾਰਟੀ ਦਾ 'ਮੂਲ ਮੰਤਰ'ਹੈ ਅਤੇ ਇਸ ਦਾ ਮਿਸ਼ਨ ਦੇਸ਼ ਅਤੇ ਇਸ ਦੇ ਵਿਕਾਸ ਲਈ ਕੰਮ ਕਰਨਾ ਹੈ । ਭਾਜਪਾ ਦੀ ਕੌਮੀ ਅਹੁਦੇਦਾਰਾਂ ਦੀ ਨਵੀਂ ਸੈੱਟ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਸ ਮੰਤਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ “ਸਕਾਰਾਤਮਕ ਕੰਮ” ਕੀਤੇ ਸੀ ਅਤੇ ਵਸਤੂਆਂ ਅਤੇ ਸੇਵਾਵਾਂ ਦੇ ਟੈਕਸ (ਜੀਐਸਟੀ) ਅਤੇ ਖੇਤੀਬਾੜੀ ਖੇਤਰ ਵਿੱਚ ਕੀਤੇ ਸੁਧਾਰਾਂ ਬਾਰੇ ਚਾਨਣਾ ਪਾਇਆ ।